News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਜੇ.ਐਨ.ਵੀ ਫਲਾਹੀ ਵਿਖੇ ਮਨਾਇਆ “ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ”

ਜੇ.ਐਨ.ਵੀ ਫਲਾਹੀ ਵਿਖੇ ਮਨਾਇਆ “ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ”


(TTT) ਬਲਾਕ ਹਾਰਟਾ ਬਡਲਾ : ਮਿਤੀ 28.11.2024 “ਪੇਟ ਦੇ ਕੀੜਿਆਂ ਕਾਰਨ ਬੱਚਿਆਂ ਵਿੱਚ ਕੁਪੋਸ਼ਨ ਅਤੇ ਖੂਨ ਦੀ ਕਮੀ ਅਤੇ ਥਕਾਵਟ ਰਹਿੰਦੀ ਹੈ ਜਿਸ ਕਾਰਨ ਸਿਹਤਮੰਦ ਸਰੀਰਕ ਅਤੇ ਮਨਾਸਿਕ ਵਿਕਾਸ ਨਹੀ ਹੁੰਦਾ” ਇਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਸਿਵਲ ਸਰਜਨ ਡਾ.ਪਵਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਮਨਾਏ ਗਏ “ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਦਿਵਸ”ਮੌਕੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਹਾਰਟਾ ਬਡਲਾ ਡਾ.ਮਨਪ੍ਰੀਤ ਸਿੰਘ ਬੈਂਸ ਨੇ ਕੀਤਾ। ਅੱਜ ਇੱਥੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਦੀ ਗੋਲੀ ਖਿਲਾਉਣ ਤੋਂ ਬਾਅਦ ਉਨਾਂ ਕਿਹਾ ਕਿ 01 ਤੋਂ 19 ਸਾਲ ਤੱਕ ਦੇ ਬੱਚੇ ਪੇਟ ਦੇ ਕੀੜਿਆਂ ਦੀ ਬੀਮਾਰੀ ਦੇ ਜਿਆਦਾ ਸ਼ਿਕਾਰ ਹੁੰਦੇ ਹਨ। ਇਸ ਬੀਮਾਰੀ ਨਾਲ ਬੱਚਿਆਂ ‘ਚ ਭੁੱਖ ਨਾ ਲੱਗਣਾ, ਕੁਪੋਸ਼ਣ ਅਤੇ ਖੂਨ ਦੀ ਕਮੀ, ਸੰਪੂਰਨ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਖੂਨ ਦੀ ਕਮੀ ਕਾਰਨ ਥਕਾਵਟ ਰਹਿਣੀ, ਪੜਾਈ ‘ਚ ਮਨ ਨਾ ਲੱਗਣਾ ਆਦਿ ਵਰਗੀਆਂ ਕਮੀਆਂ ਆ ਜਾਂਦੀਆਂ ਹਨ। ਇਸ ਲਈ ਅੱਜ ਇਨਾਂ ਤੋਂ ਬਚਾਓ ਲਈ ਬੱਚਿਆਂ ਨੂੰ ਇਹ ਦਵਾਈ ਖਵਾਈ ਜਾ ਰਹੀ ਹੈ ਜਿਸ ਨਾਲ ਬੱਚਿਆਂ ਨੂੰ ਪੇਟ ਦੀਆਂ ਬੀਮਾਰੀਆਂ ਤੋਂ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਬਲਾਕ ਦੇ ਬਾਕੀ ਸਕੂਲਾਂ ਅਤੇ ਆਂਗਵਾੜੀ ਕੇਂਦਰਾਂ ਵਿੱਚ ਇਹ ਗੋਲੀ ਬੱਚਿਆਂ ਨੂੰ ਮੀਡ-ਡੇ ਮੀਲ ਤੋਂ ਬਾਅਦ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਖਵਾਈ ਜਾਣੀ ਹੈ ਅਤੇ ਜਿਹੜੇ ਬੱਚੇ ਅੱਜ ਕਿਸੇ ਵੀ ਕਾਰਨ ਕਰਕੇ ਦਵਾਈ ਲੈਣ ਤੋ ਵਾਂਝੇ ਰਹਿ ਜਾਣਗੇ ਉਨਾਂ ਬੱਚਿਆਂ ਨੂੰ 05 ਦਸੰਬਰ 2024 ਨੂੰ ਮੋਪ-ਅਪ ਦਿਵਸ ‘ਤੇ ਦੋਬਾਰਾ ਖੁਆਈ ਜਾਵੇਗੀ। ਉਨਾਂ ਕਿਹਾ ਕਿ ਐਲਬੈਂਡਾਜੋਲ ਦੀ ਗੋਲੀ ਨਾਲ ਦੋ ਤਰ੍ਹਾਂ ਨਾਲ ਲਾਭ ਹੰਦਾ ਹੈ ਪਹਿਲਾਂ ਸਿੱਧਾ ਜਿਨਾਂ ’ਚ ਅਨੀਮਿਆ ਤੋਂ ਬਚਾਅ, ਪੌਸ਼ਟਿਕ ਭੋਜਨ ਦੀ ਜ਼ਿਆਦਾ ਪਾਚਣ ਸ਼ਕਤੀ, ਸਰੀਰ ਦਾ ਖੁਰਾਕ ਲੈਣ ਤੇ ਪਾਚਣ ਸ਼ਕਤੀ ’ਚ ਸੁਧਾਰ ਆਉਂਦਾ ਹੈ ਅਤੇ ਦੂਜਾ ਅਸਿੱਧਾ ਲਾਭ ਜਿਵੇਂ ਸਰੀਰਕ ਸ਼ਕਤੀ ਵਿੱਚ ਵਾਧਾ, ਸਿੱਖਣ ਅਤੇ ਧਿਆਨ ਦੇਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਦੇ ਫੈਲਣ ਦੇ ਘੇਰੇ ਦਾ ਘੱਟ ਹੋਣਾ ਆਦਿ ਵਰਗੇ ਲਾਭ ਹੁੰਦੇ ਹਨ।ਇਸ ਮੌਕੇ ਏ.ਐਮ.ੳ ਡਾ.ਬਲਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੇ ਪੇਟ ਵਿੱਚ ਕੀੜੇ ਹੁੰਦੇ ਹਨ ਉਨਾਂ ਨੂੰ ਦਵਾਈ ਖਾਣ ਤੋਂ ਬਾਅਦ ਮਾਮੂਲੀ ਲੱਛਣ-ਜਿਵੇਂ ਜੀਅ ਕੱਚਾ ਹੋਣਾ,ਢਿੱਡ ਵਿੱਚ ਹਲਾਕ ਦਰਦ, ਉਲਟੀ,ਦਸਤ ਅਤੇ ਥਕਾਵਟ ਮਹਿੂਸਸ ਹੋ ਸਕਦੀ ਹੈ,ਪਰ ਘਬਰਾਉਣ ਦੀ ਕੋਈ ਲੋੜ ਨਹੀ। ਉਨਾਂ ਦੱਸਿਆ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਬੱਚਿਆਂ ਅਤੇ ਵੱਡਿਆਂ ਲਈ ਸੁਰੱਖਿਅਤ ਹੈ। ਉਨਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਅਤੇ ਰੋਕਥਾਮ ਲਈ ਦਵਾਈ ਖਾਣ ਦੇ ਨਾਲ ਨਾਲ ਹੋਰ ਮਹੱਤਵਪੂਰਨ ਕੰਮਾਂ ਵੱਲ ਵੀ ਧਿਆਨ ਦੇਣ ਲਈ ਵੀ ਕਿਹਾ ਜਿਵੇਂ ਕਿ ਹੱਥਾਂ ਦੇ ਨਹੰ ਸਾਫ ਤੇ ਛੋਟੇ ਰੱਖਣੇ, ਖਾਣ-ਪੀਣ ਦੇ ਸਮਾਨ ਨੂੰ ਢੱਕ ਕੇ ਰੱਖਣਾ, ਆਸ-ਪਾਸ ਦੀ ਸਫਾਈ ਰੱਖਣੀ, ਖਾਣ ਤੋ ਪਹਿਲਾਂ ਅਤੇ ਬਾਅਦ ਵਿੱਚ ਹੱਥ ਸਾਬਣ ਨਾਲ ਧੋਣੇ, ਜੁੱਤੀਆਂ ਪਾ ਕੇ ਰੱਖਣਾ, ਨੰਗੇ ਪੈਰ ਨਾ ਚੱਲਣਾ, ਸਾਫ ਪਾਣੀ ਪੀਣਾ, ਫੱਲਾਂ ਅਤੇ ਸਬਜ਼ੀਆਂ ਨੂੰ ਸਾਫ ਪਾਣੀ ਵਿੱਚ ਧੋਣਾ, ਖੁੱਲੇ ਥਾਂ ਦੀ ਬਜਾਏ ਹਮੇਸ਼ਾਂ ਪਖਾਨੇ ਦੀ ਵਰਤੋਂ ਕਰਨਾ ਆਦਿ ਸ਼ਮਿਲ ਹਨ। ਉਨਾਂ ਕਿਹਾ ਕਿ ਅਸੀ ਆਪਣੇ-ਆਪ ਦੀ ਸਫਾਈ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖ ਕੇ ਕਾਫੀ ਹੱਦ ਤੱਕ ਪੇਟ ਦੇ ਕੀੜਿਆਂ ਦੀ ਬੀਮਾਰੀ ਤੋਂ ਬੱਚ ਸਕਦੇ ਹਾਂ। ਇਸ ਦੌਰਾਨ ਬੱਚਿਆਂ ਨੂੰ ਹੱਥਾਂ ਨੂੰ ਧੋਣ (ਹੈਂਡ ਵਾਸ਼ਿੰਗ) ਕਰਨ ਦੀ ਸਹੀ ਵਿਧੀ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਬੀ..ਈ ਸ਼੍ਰੀ ਅਮਨਦੀਪ ਸਿੰਘ ਤੋਂ ਇਲਾਵਾ ਸਟਾਫ ਨਰਸ ਸ਼੍ਰੀਮਤੀ ਕਾਂਤਾਂ ਰਾਣੀ, ਮਲਟੀ ਪਰਪਜ਼ ਹੈਲਥ ਵਰਕਰ ਸ਼੍ਰੀ ਨਵਦੀਪ ਸਿੰਘ,ਸ਼੍ਰੀ ਗੁਰਮੇਲ ਸਿੰਘ ,ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰੰਜੂ ਦੁੱਗਲ ਅਤੇ ਸਕੂਲ ਅਧਿਆਪਕ ਹਾਜ਼ਰ ਸਨ।
\