ਸਨਾਤਨ ਧਰਮ ਕਾਲਜ ਦੇ ਐਨ.ਐਸ.ਐਸ ਪ੍ਰੋਗਰਾਮ ਅਫਸਰ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਗੁਜਰਾਤ ਵਿਖੇ ਆਯੋਜਿਤ ਰਾਸ਼ਟਰੀ ਏਕਤਾ ਕੈਂਪ ਵਿੱਚ ਪੰਜਾਬ ਰਾਜ ਕੰਟਿਨਜੈਂਟ ਇੰਚਾਰਜ ਵਜੋਂ ਲਿਆ ਭਾਗ
(TTT) ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ: ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਪਿ੍ੰਸੀਪਲ ਡਾ: ਸਵਿਤਾ ਗੁਪਤਾ ਏਰੀ ਦੀ ਅਗਵਾਈ ਹੇਠ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਪ੍ਰੋ: ਮਨਪ੍ਰੀਤ ਕੌਰ ਨੇ ਹੇਮਚੰਦਰਾਚਾਰੀਆ ਉੱਤਰ ਗੁਜਰਾਤ ਯੂਨੀਵਰਸਿਟੀ, ਪਾਟਨ (ਗੁਜਰਾਤ), ਭਾਰਤ ਸਰਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਐਨ.ਐਸ.ਐਸ ਦੇ ਖੇਤਰੀ ਡਾਇਰੈਕਟੋਰੇਟ, ਅਹਿਮਦਾਬਾਦ ਦੁਆਰਾ ਆਯੋਜਿਤ ਰਾਸ਼ਟਰੀ ਏਕਤਾ ਕੈਂਪ ਵਿੱਚ ਬਤੌਰ ਪੰਜਾਬ ਰਾਜ ਕੰਟਿਨਜੈਂਟ ਇੰਚਾਰਜ ਦੀ ਭੂਮਿਕਾ ਨਿਭਾਈ। ਇਸ ਕੈਂਪ ਵਿੱਚ 11 ਰਾਜਾਂ ਨੇ ਭਾਗ ਲਿਆ। ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਪ੍ਰੋ: ਮਨਪ੍ਰੀਤ ਕੌਰ ਦੀ ਯੋਗ ਅਗਵਾਈ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਰਿਤੂਰਾਜ ਅਤੇ ਵਿੰਸੀ, ਡੀ.ਏ.ਵੀ ਯੂਨੀਵਰਸਿਟੀ ਤੋਂ ਸ਼ਿਵਮ ਸ਼ਰਮਾ ਅਤੇ ਅੰਸ਼ਿਤਾ ਠਾਕੁਰ, ਰਿਆਤ ਅਤੇ ਬਾਹਰਾ ਯੂਨੀਵਰਸਿਟੀ ਤੋਂ ਖਵਾਹਿਸ਼ ਗੋਇਲ ਅਤੇ ਕਰਨ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਤੋਂ ਅਬਰਾਰ ਰਸ਼ੀਦ ਅਤੇ ਅਕਾਲਗੜ੍ਹ ਦੇ ਵਲੰਟੀਅਰ ਪਾਰਸਦੀਪ ਸ਼ਾਮਲ ਹੋਏ । ਇਸ ਕੈਂਪ ਵਿੱਚ ਵਲੰਟੀਅਰਾਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਗਰੁੱਪ ਡਿਸਕਸ਼ਨ, ਸੋਲੋ ਗਾਇਨ, ਰਿਵਾਇਤੀ ਪੋਸ਼ਾਕ, ਗਰੁੱਪ ਡਾਂਸ ਮੁਕਾਬਲਾ, ਰੰਗੋਲੀ ਮੁਕਾਬਲੇ ਅਤੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲਿਆ। ਇਸ ਦੇ ਨਾਲ ਹੀ ਵਲੰਟੀਅਰਾਂ ਨੇ ਇੱਕ ਦੂਜੇ ਦੇ ਰਾਜ ਦੇ ਵੱਖ-ਵੱਖ ਸੱਭਿਆਚਾਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਕਾਲਜ ਪ੍ਰਿੰਸੀਪਲ ਡਾਕਟਰ ਸਵਿਤਾ ਗੁਪਤਾ ਏਰੀ ਨੇ ਪ੍ਰੋਫੈਸਰ ਮਨਪ੍ਰੀਤ ਕੌਰ ਨੂੰ ਇਸ ਕੈਂਪ ਵਿੱਚ ਸ਼ਾਮਿਲ ਹੋਣ ਅਤੇ ਆਪਣੇ ਰਾਜ ਦੇ ਕੰਟਿਨਜੈਂਟ ਇੰਚਾਰਜ ਦੀ ਭੂਮਿਕਾ ਨਿਭਾਉਣ ਤੇ ਵਧਾਈ ਦਿੱਤੀ।