ਜਲੰਧਰ ਦਿਹਾਤੀ ‘ਚ ਐਸ.ਐਸ.ਪੀ ਵੱਲੋਂ ਕ੍ਰਾਈਮ ਰਿਵਿਊ ਮੀਟਿੰਗ, ਅਪਰਾਧ ਰੋਕਥਾਮ ਲਈ ਯੋਜਨਾਵਾਂ ‘ਤੇ ਚਰਚਾ
ਜਲੰਧਰ, 17 ਨਵੰਬਰ: ਜਲੰਧਰ ਦਿਹਾਤੀ ਦੇ ਐਸ.ਐਸ.ਪੀ ਨੇ ਐਸ.ਪੀ ਅਤੇ ਡੀ.ਐਸ.ਪੀ ਅਧਿਕਾਰੀਆਂ ਦੇ ਨਾਲ ਕ੍ਰਾਈਮ ਰਿਵਿਊ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੌਜੂਦਾ ਅਪਰਾਧਿਕ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਜ਼ਿਲ੍ਹੇ ਵਿੱਚ ਅਪਰਾਧ ਰੋਕਥਾਮ ਲਈ ਨਵੀਆਂ ਯੋਜਨਾਵਾਂ ‘ਤੇ ਚਰਚਾ ਕੀਤੀ ਗਈ।
ਐਸ.ਐਸ.ਪੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਚਲਾਈ ਜਾਵੇ ਅਤੇ ਅਪਰਾਧੀ ਤੱਤਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਸਮੂਹ ਅਧਿਕਾਰੀਆਂ ਨੇ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਤਾਂ ਜੋ ਅਪਰਾਧ ਨੂੰ ਰੋਕਣ ਲਈ ਸਹੀ ਰਣਨੀਤੀਆਂ ਬਣਾਈਆਂ ਜਾ ਸਕਣ।