ਖਾਦਾਂ ਦੀ ਵਿਕਰੀ ਨਾਲ ਗੈਰ-ਜ਼ਰੂਰੀ ਖੇਤੀ ਸਮੱਗਰੀ ਦੀ ਟੈਗਿੰਗ ਨਾ ਕਰਨ ਡੀਲਰ: ਮੁੱਖ ਖੇਤੀਬਾੜੀ ਅਫਸਰ
ਡੀ.ਏ.ਪੀ. ਖਾਦ ਸਬੰਧੀ ਖੇਤੀਬਾਡੀ ਵਿਭਾਗ ਦੀ ਕਿਸਾਨੂੰ ਨੂੰ ਦਿੱਤੀ ਸਲਾਹ
ਹੁਸ਼ਿਆਰਪੁਰ, 04 ਨਵੰਬਰ:(TTT) ਮੁੱਖ ਖੇਤੀਬਾੜੀ ਅਫ਼ਸਰ ਦੀਪਇੰਦਰ ਸਿੰਘ ਨੇ ਜ਼ਿਲ੍ਹੇ ਦੇ ਡੀਲਰਾਂ, ਡਿਸਟ੍ਰੀਬਿਊਟਰਾਂ ਅਤੇ ਐਗਰੋ ਕੈਮੀਕਲ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਡੀਲਰ, ਡਿਸਟ੍ਰੀਬਿਊਟਰ ਜਾਂ ਕੰਪਨੀ ਖਾਦਾਂ ਦੀ ਵਿਕਰੀ ਨਾਲ ਗੈਰ-ਜ਼ਰੂਰੀ ਖੇਤੀ ਸਮੱਗਰੀ ਨੂੰ ਟੈਗ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਖਾਦ ਕੰਟਰੋਲ ਆਰਡਰ ਤਹਿਤ ਹਰੇਕ ਖਾਦ ਵਿਕਰੇਤਾ ਲਈ ਵਿਕਰੀ ਕੇਂਦਰ ਦੇ ਬਾਹਰ ਰੋਜ਼ਾਨਾ ਸਟਾਕ ਬੋਰਡ ਲਗਾਉਣਾ ਲਾਜ਼ਮੀ ਹੈ ਅਤੇ ਇਸ ਦੀ ਪਾਲਣਾ ਯਕੀਨੀ ਬਣਾਈ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਪੈਂਦੇ ਖੇਤਰਾਂ ਵਿੱਚ ਸਾਰੇ ਖਾਦ ਵਿਕਰੇਤਾਵਾਂ ਦੀ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਖਾਦ ਵਿਕਰੇਤਾ ਕਿਸਾਨਾਂ ਨੂੰ ਨਿਰਧਾਰਿਤ ਰੇਟ ‘ਤੇ ਹੀ ਖਾਦ ਵੇਚਣ ਅਤੇ ਖਾਦ ਦੇ ਨਾਲ ਬੇਲੋੜੀ ਸਮੱਗਰੀ ਨਾ ਲਗਾਉਣ
ਡੀਏਪੀ ਦੀ ਘਾਟ ਸਬੰਧੀ ਕਿਸਾਨਾਂ ਨੂੰ ਸੁਝਾਅ ਜ਼ਿਲ੍ਹੇ ਵਿੱਚ ਡੀ.ਏ.ਪੀ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਮੰਡੀ ਵਿੱਚ ਉਪਲਬੱਧ ਹੋਰ ਫਾਸਫੇਟਿਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਫ਼ਸਲ ਦੀ ਬਿਜਾਈ ਸਮੇਂ ਸਿਰ ਹੋ ਸਕੇ। ਦੱਸਿਆ ਗਿਆ ਕਿ ਖਾਦ ਡੀਲਰਾਂ ਕੋਲ ਐਨ.ਪੀ.ਕੇ ਕੰਪਲੈਕਸ ਖਾਦ ਉਪਲਬੱਧ ਹਨ ਜਿਸ ਵਿੱਚ ਮੁੱਖ ਤੌਰ ‘ਤੇ ਟ੍ਰਿਪਲ ਸੁਪਰ ਫਾਸਫੇਟ (46 ਫੀਸਦੀ ਫਾਸਫੋਰਸ) ਅਤੇ ਸਿੰਗਲ ਸੁਪਰ ਫਾਸਫੇਟ (16 ਫੀਸਦੀ ਫਾਸਫੋਰਸ) ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਤੱਤ ਵਾਲੀਆਂ ਐਨਪੀਕੇ ਖਾਦਾਂ ਦੀ ਵਰਤੋਂ ਕਰਕੇ ਵੀ ਸਮੇਂ ਸਿਰ ਬਿਜਾਈ ਕਰ ਸਕਦੇ ਹਨ।