ਹੁਸ਼ਿਆਰਪੁਰ 21 ਜੁਨ (ਬਜਰੰਗੀ ਪਾਂਡੇ):ਸਨਾਤਨ ਧਰਮ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਹੇਮਾ ਸ਼ਰਮਾ , ਸਕੱਤਰ ਸ਼੍ਰੀ ਸ਼੍ਰੀਗੋਪਾਲ ਸ਼ਰਮਾ, ਕੈਸ਼ੀਅਰ ਨੈਸ਼ਨਲ ਐਵਾਰਡੀ ਸ਼੍ਰੀ ਪ੍ਮੋਦ ਸ਼ਰਮਾਂ , ਕਾਰਜਕਾਰੀ ਪ੍ਰਿੰਸੀਪਲ ਸ਼ੀ੍ ਪ੍ਰਸ਼ਾਂਤ ਸੇਠੀ ਅਤੇ ਸਕੂਲ ਪਿ੍ੰਸੀਪਲ ਡਾ. ਰਾਧਿਕਾ ਰਤਨ ਜੀ ਦੀ ਅਗਵਾਈ ਵਿੱਚ ਸਨਾਤਨ ਧਰਮ ਕਾਲਜ ਅਤੇ ਸਨਾਤਨ ਧਰਮ ਕਾਲਜੀਏਟ ਪੰਡਿਤ ਅੰਮਿ੍ਤ ਅਨੰਦ ਮੈਮੋਰੀਅਲ ਸੀ. ਸੈ. ਸਕੂਲ ਦੇ ਐੱਨ.ਐੱਸ.ਐੱਸ ਯੂਨਿਟ ਅਤੇ ਯੋਗਾ ਕਮੇਟੀ ਦੁਆਰਾ ਅਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਅਤੇ ਕਾਲਜ ਦੀ 50ਵੀਂ ਵਰੵੇ ਗੰਢ ਮੌਕੇ 9ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜਿਸਦਾ ਥੀਮ ਵਸੁਧੈਵ ਕੁਟੁੰਬਕਮ ਸੀ ਮਨਾਇਆ ਗਿਆ। ਸਭ ਪਹਿਲਾਂ ਵਲੰਟੀਅਰਾਂ ਨੇ ਸਵੇਰੇ ਛੇ ਵਜੇ ਪੁਲਿਸ ਗਰਾਉਂਡ ਹੁਸ਼ਿਆਰਪੁਰ ਵਿਖੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਯੋਗ ਅਭਿਆਸ ਕੀਤਾ। ਇਸ ਤੋਂ ਬਾਅਦ ਕਾਲਜ ਵਿੱਚ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਯੋਗ ਸਾਧਨ ਆਸ਼ਰਮ ਹੁਸ਼ਿਆਰਪੁਰ ਤੋਂ ਯੋਗ ਅਚਾਰੀਆ ਸ਼ੀ੍ ਮਦਨ ਮੋਹਨ ਜੀ ਅਤੇ ਉਹਨਾਂ ਦੇ ਸਾਥੀ ਸ਼ੀ੍ ਕੁਲਦੀਪ ਜੀ ਨੇ ਯੋਗ ਦੇ ਸਬੰਧ ਵਿੱਚ ਲੈਕਚਰ ਦਿੱਤਾ ਅਤੇ ਵਿਭਿੰਨ ਯੋਗ ਮੁਦਰਾਵਾਂ ਦੇ ਮਾਧਿਅਮ ਰਾਹੀਂ ਯੋਗ ਅਭਿਆਸ ਕਰਵਾਇਆ। ਉਹਨਾਂ ਆਪਣੇ ਲੈਕਚਰ ਵਿੱਚ ਯੋਗ ਦਾ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਮਹੱਤਵ ਅਤੇ ਲੋੜ ਵਿਸ਼ੇ ‘ਤੇ ਵਿਸ਼ੇਸ਼ ਜੋਰ ਦਿੱਤਾ ਜਿਸਨੂੰ ਅਪਣਾ ਅਸੀਂ ਨਿਰੋਗ ਜੀਵਨ ਬਤੀਤ ਕਰ ਸਕਦੇ ਹਾਂ। ਪ੍ਰੋਗਰਾਮ ਦੇ ਅਖੀਰ ਵਿੱਚ ਮਹਿਮਾਨਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਐੱਨ. ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾ. ਗੁਰਚਰਨ ਸਿੰਘ,ਪੋ੍ ਮਨਪ੍ਰੀਤ ਕੌਰ, ਯੋਗਾ ਕਮੇਟੀ ਇੰਚਾਰਜ ਪੋ੍ ਨੇਹਾ, ਡਾ. ਮੋਨਿਕਾ, ਪੋ੍ ਸੁਕਿ੍ਤੀ ਸ਼ਰਮਾਂ, ਪੋ੍ ਨੇਹਾ ਗਿੱਲ, ਸਕੂਲ ਐੱਨ. ਐੱਸ.ਐੱਸ ਇੰਚਾਰਜ ਲੈਕਚਰਾਰ ਨਰਿੰਦਰ ਕੁਮਾਰ, ਲੈਕਚਰਾਰ ਨੇਹਾ ਨਾਹਰ, ਲੈਕਚਰਾਰ ਨੇਹਾ ਸੂਦ, ਲੈਕਚਰਾਰ ਗੁਰਪ੍ਰੀਤ ਸਿੰਘ, ਲੈਕਚਰਾਰ ਅਨਿਰੁਧ ਠਾਕੁਰ ਦੇ ਨਾਲ ਸਮੂਹ ਸਕੂਲ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਹਾਜ਼ਰ ਸਨ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News