ਹੁਸ਼ਿਆਰਪੁਰ ਵਿੱਚ ਸੀ.ਪੀ.ਆਈ.(ਐਮ) ਅਤੇ ਸੀ.ਪੀ.ਆਈ. ਵੱਲੋਂ ਇਜ਼ਰਾਈਲ ਦੇ ਪ੍ਰਧਾਨਮੰਤਰੀ ਦੇ ਵਿਰੋਧ ਵਿੱਚ ਵੱਡਾ ਇਕੱਠ, ਫਲਸਤੀਨੀ ਲੋਕਾਂ ਨਾਲ ਸਾਲਿਡਰਿਟੀ
ਹੁਸ਼ਿਆਰਪੁਰ-7-10-2024: (TTT) ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਹੁਸ਼ਿਆਰਪੁਰ ਵਿਖੇ ਸੀ.ਪੀ.ਆਈ.(ਐਮ) ਅਤੇ ਸੀ.ਪੀ.ਆਈ. ਦੇ ਸਾਥੀਆਂ ਵਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਦੀ ਅਗਵਾਈ ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਅਤੇ ਸੀ.ਪੀ.ਆਈ. ਦੇ ਜ਼ਿਲ੍ਹਾ ਕੌਂਸਲ ਦੇ ਸਕੱਤਰ ਸਾਥੀ ਅਮਰਜੀਤ ਸਿੰਘ ਨੇ ਕੀਤੀ। ਸਾਥੀ ਪਾਰਟੀ ਦਫਤਰ ਤੋਂ ਬੈਂਜਾਮਨ ਨਿਤਨਯਾਹੂ ਪ੍ਰਧਾਨਮੰਤਰੀ ਇਜ਼ਰਾਈਲ ਦੀ ਅਰਥੀ ਚੁੱਕ ਕੇ ਸਾਮਰਾਜ ਵਿਰੋਧੀ, ਇਜ਼ਰਾਈਲ ਵਿਰੋਧੀ ਅਤੇ ਫਲਸਤੀਨ ਦੇ ਲੋਕਾਂ ਨਾਲ ਇਕਮੁੱਠਤਾ ਦੇ ਨਾਹਰੇ ਮਾਰਦੇ ਹੋਏ ਡਾ:ਭੀਮ ਰਾਓ ਅੰਬੇਡਕਰ ਚੌਂਕ ਵਿੱਚ ਪਹੰੁਚੇ, ਜਿਥੇ ਜਾ ਕੇ ਉਹਨਾਂ ਨੇ ਪ੍ਰਧਾਨਮੰਤਰੀ ਇਜ਼ਰਾਈਲ ਦਾ ਪੁਤਲਾ ਫੂਕਿਆ। ਇਸ ਮੌਕੇ ਸਾਥੀ ਮਹਿੰਦਰ ਕੁਮਾਰ ਬਢੋਆਣ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੀ.ਪੀ.ਆਈ.(ਐਮ) ਦੇ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਇਜ਼ਰਾਈਲ ਵਲੋਂ ਗਾਜਾ ਪੱਟੀ ਉਪਰ ਇਕ ਸਾਲ ਤੋਂ ਲਗਾਤਾਰ ਫਲਸਤੀਨੀਆਂ ਦੀ ਨਸਲਕੁਸ਼ੀ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਮਰੀਕਾ ਅਤੇ ਯੂਰਪ ਦੀ ਸ਼ਹਿ ਤੇ ਪ੍ਰਧਾਨਮੰਤਰੀ ਨਿਤਨਯਾਹੂ ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਥਾਵਾਂ ਤੇ ਹਮਲੇ ਕਰਕੇ ਬੱਚਿਆਂ ਅਤੇ ਔਰਤਾਂ ਦਾ ਕਤਲੇਆਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਕਤਲੇਆਮ ਤੁਰੰਤ ਬੰਦ ਹੋਣਾ ਚਾਹੀਦਾ ਹੈ। ਅਸੀਂ ਫਲਸਤੀਨ ਦੇ ਲੋਕਾਂ ਨਾਲ ਡੱਟ ਕੇ ਖੜੇ ਹਾਂ। ਇਸ ਮੌਕੇ ਸੀ.ਪੀ.ਆਈ.(ਐਮ) ਦੇ ਸਾਥੀ ਸੰਤੋਖ ਸਿੰਘ ਭੀਲੋਵਾਲ, ਮਹਿੰਦਰ ਸਿੰਘ ਭੀਲੋਵਾਲ, ਚੌਧਰੀ ਅੱਛਰ ਸਿੰਘ, ਜਸਪ੍ਰੀਤ ਸਿੰਘ ਭੱਜਲ, ਇੰਦਰਪਾਲ ਸਿੰਘ ਅਤੇ ਪਰਸਨ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਅਤੇ ਸੀ.ਪੀ.ਆਈ. ਵਲੋਂ ਸਾਥੀ ਪੂਰਨ ਸਿੰਘ, ਰਾਮ ਬਾਬੂ, ਕਿਸ਼ਨ ਚੰਦ ਸ਼ਰਮਾ, ਗੁਰਮੁੱਖ ਸਿੰਘ ਤੇ ਕ੍ਰਿਸ਼ਨਾ ਦੇਵੀ ਆਦਿ ਹਾਜ਼ਰ ਸਨ। ਸਾਥੀ ਗੁਰਨੇਕ ਸਿੰਘ ਭੱਜਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
#ਹੁਸ਼ਿਆਰਪੁਰ #CPI #CPIM #Israel #Palestine #Solidarity #Protest #HumanRights #SocialJustice #PoliticalAwareness