ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਰੌਸ਼ਨ ਕਰੇਗੀ ਹੁਸ਼ਿਆਰਪੁਰ ਦਾ ਨਾਂ-ਸੱਚਦੇਵਾ
ਸਰਕਾਰੀ ਸਕੂਲ ਘੰਟਾਘਰ ਵਿੱਚ ਵਿਦਿਆਰਥੀਆਂ ਨੂੰ ਕੀਤਾ ਲਾਮਬੰਦ
(TTT)ਹੁਸ਼ਿਆਰਪੁਰ। ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 10 ਨਵੰਬਰ 2024 ਨੂੰ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਵਿੱਚ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਲੱਬ ਮੈਂਬਰ ਲਗਾਤਾਰ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰ ਰਹੇ ਹਨ ਤੇ ਇਸੇ ਕੜੀ ਤਹਿਤ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਆਪਣੀ ਟੀਮ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾਘਰ ਵਿੱਚ ਪਹੁੰਚ ਕੀਤੀ ਗਈ ਤੇ ਇੱਥੇ ਵਿਦਿਆਰਥੀਆਂ ਨੂੰ ਸਾਈਕਲੋਥਾਨ ਪ੍ਰਤੀ ਜਾਣਕਾਰੀ ਦਿੰਦੇ ਹੋਏ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਹ ਸਾਈਕਲੋਥਾਨ
ਇਤਹਾਸ ਸਿਰਜਣ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾ ਇੰਨੇ ਵੱਡੇ ਪੱਧਰ ’ਤੇ ਦੇਸ਼ ਵਿੱਚ ਕੋਈ ਸਾਈਕਲੋਥਾਨ ਨਹੀਂ ਹੋਈ, ਉਨ੍ਹਾਂ ਦੱਸਿਆ ਕਿ 4 ਸਾਲ ਤੋਂ ਉੱਪਰ ਦੇ ਬੱਚੇ 4 ਕਿਲੋਮੀਟਰ ਤੇ ਇਸ ਤੋਂ ਵੱਧ ਉਮਰ ਦੇ ਲੋਕ 16 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਤੇ ਇਸ ਵਿੱਚ ਸਮਾਜ ਦੇ ਹਰ ਵਰਗ ਸ਼ਾਮਿਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਫੀਸ 25 ਰੁਪਏ ਹੈ ਤੇ ਇੱਥੋ ਇਕੱਠੇ ਹੋਣ ਵਾਲੇ ਪੈਸੇ ਨੂੰ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇੱਕ ਟੀ-ਸ਼ਰਟ, ਨਾਸ਼ਤਾ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪਿ੍ਰੰਸੀਪਲ ਕਰਨ ਸ਼ਰਮਾ, ਉੱਤਮ ਸਿੰਘ ਸਾਬੀ, ਤਰਲੋਚਨ ਸਿੰਘ, ਦੌਲਤ ਸਿੰਘ, ਹਰਕ੍ਰਿਸ਼ਨ ਕਜਲਾ, ਬਲਵਿੰਦਰ ਰਾਣਾ, ਸੌਰਵ ਸ਼ਰਮਾ, ਗੁਰਮੇਲ ਸਿੰਘ, ਉਕਾਂਰ ਸਿੰਘ, ਸੰਜੀਵ ਸੋਹਲ, ਦੌਲਤ ਸਿੰਘ, ਯਸ਼ਪਾਲ ਆਦਿ ਵੀ ਮੌਜੂਦ ਸਨ। ਕੈਪਸ਼ਨ-ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸੱਚਦੇਵਾ ਤੇ ਨਾਲ ਹਨ ਕਲੱਬ ਮੈਂਬਰ।