News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਗਾਂਧੀ ਜਯੰਤੀ ਮੌਕੇ ਆਨਲਾਈਨ ਕੁਈਜ਼ ਦਾ ਆਯੋਜਨ

ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਗਾਂਧੀ ਜਯੰਤੀ ਮੌਕੇ ਆਨਲਾਈਨ ਕੁਈਜ਼ ਦਾ ਆਯੋਜਨ

(TTT)ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ: ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਪਿ੍ੰਸੀਪਲ ਡਾ: ਸਵਿਤਾ ਗੁਪਤਾ ਏਰੀ ਦੀ ਅਗਵਾਈ ਹੇਠ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਗਾਂਧੀ ਜਯੰਤੀ ਮੌਕੇ ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਪਬਲਿਕ ਪ੍ਰਸ਼ਾਸਨ ਵਿਭਾਗ ਵੱਲੋਂ ਗਾਂਧੀਵਾਦੀ ਵਿਚਾਰਧਾਰਾ ‘ਤੇ ਆਨਲਾਈਨ ਕੁਇਜ਼ ਦਾ ਆਯੋਜਨ ਕੀਤਾ। ਇਹ ਕੁਇਜ਼ ਮੁਕਾਬਲੇ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸਾਹ ਪੂਰਵਕ ਭਾਗ ਲਿਆ। ਇਸ ਉਪਰਾਂਤ ਵਿਦਿਆਰਥੀਆਂ ਨੇ ਆਪਣੇ ਸਿੱਖਣ ਦੇ ਤਜਰਬੇ ਸਬੰਧੀ ਫੀਡਬੈਕ ਵੀ ਦਿੱਤਾ।
ਕਾਲਜ ਪ੍ਰਿੰਸੀਪਲ ਨੇ ਇਤਿਹਾਸ ਵਿਭਾਗ ਰਾਜਨੀਤੀ ਸ਼ਾਸਤਰ ਅਤੇ ਪਬਲਿਕ ਪ੍ਰਸ਼ਾਸਨ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਵਾਲੇ ਅਜਿਹੇ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਪ੍ਰਭਕਿਰਨ ਕੌਰ, ਡਾ.ਦੀਪਿਕਾ ਥਾਲੀਆ, ਪ੍ਰੋ.ਇੰਦਰਦੀਪ ਕੌਰ, ਪ੍ਰੋ.ਰਾਜਵਿੰਦਰ ਕੌਰ ਅਤੇ ਪ੍ਰੋ. ਖੁਸ਼ਦੀਪ ਕੌਰ ਹਾਜ਼ਰ ਸਨ।