ਬਾਰ ਐਸੋਸੀਏਸ਼ਨ ਨੇ ਪੇਂਡੂ ਅਦਾਲਤਾਂ ਦੇ ਖ਼ਿਲਾਫ ਗਵਰਨਰ ਪੰਜਾਬ ਨੂੰ ਦਿੱਤਾ ਮੰਗਪੱਤਰ। ‘ਲਗਾਤਾਰ ਤੀਸਰੇ ਦਿਨ ਵੀ ਵਕੀਲ ਰਹੇ ਹੜਤਾਲ ਤੇ’
(TTT) ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਹੋਸ਼ਿਆਰਪੂਰ ਨੇ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਦੀ ਸਰਪ੍ਰਸਤੀ ਵਿੱਚ ਪੇਂਡੂ ਅਦਾਲਤਾਂ ਦੇ ਖ਼ਿਲਾਫ ਸ਼੍ਰੀ ਗੁਲਾਬ ਚੰਦ ਕਟਾਰੀਆ ਮਾਨਯੋਗ ਗਵਰਨਰ ਪੰਜਾਬ ਨੂੰ ਸ਼੍ਰੀ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ ਹੋਸ਼ਿਆਰਪੂਰ ਰਾਹੀਂ ਮੰਗਪੱਤਰ ਦਿੱਤਾ। ਇਸ ਦੌਰਾਨ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਨਿਆਂ ਵਿਵਸਥਾ ਦੇ ਸੁੱਚਾਰੁ ਕੰਮ ਕਾਜ ਅਤੇ ਕੇਸਾਂ ਦੇ ਜਲਦੀ ਨਿਪਟਾਰੇ ਵਾਸਤੇ ਜੁਡਿਸ਼ਲ ਅਫਸਰਾਂ, ਕਰਮਚਾਰੀਆਂ, ਸਰਕਾਰੀ ਵਕੀਲਾਂ ਅਤੇ ਪੁਲਿਸ ਮਹਿਕਮੇ ਵਿੱਚ ਲੋੜੀਂਦੀ ਭਰਤੀ ਅਤੇ ਮੁੱਢਲੇ ਢਾਂਚੇ ਵਿੱਚ ਸੁਧਾਰ ਦੀ ਲੋੜ ਹੈ ਨਾਲ ਹੀ ਵਕੀਲ ਸਾਹਿਬਾਨਾਂ ਦੀ ਸੁਰੱਖਿਆ ਅਤੇ ਭਲੇ ਵਾਸਤੇ ਲੋੜੀਂਦੇ ਕਾਨੂੰਨ ਅਤੇ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਦੀ ਲੋੜ ਹੈ ਤਾਂਹੀ ਲੋਕਾਂ ਨੂੰ ਨਿਆਂ ਅਤੇ ਕੇਸਾਂ ਦੇ ਫੌਰੀ ਨਿਪਟਾਰੇ ਹੋ ਸਕਦੇ ਹਨ ਨਹੀਂ ਤਾਂ ਪੇਂਡੂ ਅਦਾਲਤਾਂ ਦਾ ਹਸ਼ਰ ਵੀ ਫਲਾਪ ਮੁਬਾਇਲ ਕੋਰਟਾਂ ਵਾਲਾ ਹੋਣਾ ਤੈਅ ਹੈ। ਉਹਨਾਂ ਮੰਗ ਕੀਤੀ ਕਿ ਪੇਂਡੂ ਅਦਾਲਤਾਂ ਦਾ ਫੈਸਲਾ ਗ਼ੈਰ ਜਰੂਰੀ ਅਤੇ ਗ਼ੈਰ ਵਿਵਹਾਰਿਕ ਹੈ ਸਰਕਾਰ ਜਲਦ ਤੋਂ ਜਲਦ ਇਹ ਫੈਸਲਾ ਵਾਪਸ ਲਵੇ। ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਵਕੀਲ ਸਾਹਿਬਾਨਾਂ ਹਰ ਹੀਲਾ ਵਸੀਲਾ ਅਤੇ ਸੰਘਰਸ਼ ਕਰਨ ਤੋਂ ਪਿਛਾਂ ਨਹੀਂ ਹੱਟਣਗੇ।
ਉਹਨਾਂ ਕਿਹਾ ਕੇ 3 ਅਕਤੂਬਰ ਨੂੰ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨ ਦੀ ਬੈਠਕ ਰੂਪਨਗਰ ਵਿਖ਼ੇ ਰੱਖੀ ਗਈ ਹੈ ਜਿੱਥੇ ਅਗਲੀ ਰਣਨੀਤੀ ਨਿਰਧਾਰਿਤ ਕਰਕੇ ਸੰਘਰਸ਼ ਵੀਡਿਆ ਜਾਵੇਗਾ
ਮੀਟਿੰਗ ਦੌਰਾਨ ਨਵਜੋਤ ਮਾਨ ਮੀਤ ਪ੍ਰਧਾਨ, ਰਜਨੀ ਨੰਦਾ, ਜਨਰਲ ਸਕੱਤਰ, ਨਿਪੁਨ ਸ਼ਰਮਾ ਸਕੱਤਰ, ਰੋਮਨ ਸੱਭਰਵਾਲ ਖਜਾਨਚੀ, ਅੰਜੂ ਬਾਲਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਵਰਿੰਦਰ ਕੁਮਾਰ ਮੇਨਨ, ਪਲਵਿੰਦਰ ਸਿੰਘ ਘੁੱਮਣ, ਕੁਲਦੀਪ ਸਿੰਘ,ਅਸ਼ੋਕ ਵਾਲਿਆ, ਰਾਕੇਸ਼ ਮਰਵਾਹਾ, ਲਵਕੇਸ਼ ਓਹਰੀ, ਅਜੈ ਵਾਲੀਆ, ਵਿਜੈ ਪ੍ਰਦੇਸੀ,ਨਵੀਨ ਜੈਰਥ, ਸੁਹਾਸ ਰਾਜਨ, ਮਾਣਿਕ, ਧਰਮਿੰਦਰ ਦਾਦਰਾ , ਪਲਵਿੰਦਰ ਮਾਨਾ, ਨੀਰਜ ਕੁਮਾਰ, ਰਾਕੇਸ਼ ਕੁਮਾਰ, ਸੁਖਵਿੰਦਰ ਕੋਟਲੀ, ਪ੍ਰਦੀਪ ਗੁਲੇਰੀਆ,ਅਰਵਿੰਦ ਅਗਨੀਹੋਤੀ, ਅਮ੍ਰਿਤਪਾਲ ਸਿੰਘ,ਰਾਘਵ ਸ਼ਰਮਾ, ਪਾਵਨ ਬੱਧਣ,ਵਿਕਰਮ, ਇਸ਼ਾਨੀ, ਗੁਰਜਿੰਦਰ, ਅਤੇ ਸਿਧਾਂਤ ਚੋਧਰੀ, ਨਕੁਲ ਆਦੀ ਵੀ ਹਾਜਿਰ ਸਨ।