ਪੱਦਮ ਭੂਸ਼ਣ ਸਵ: (ਡਾ.) ਵਿਸ਼ਵਬੰਧੂ ਜਯੰਤੀ ਸਮਾਗਮ
(TTT) ਵੀ.ਵੀ.ਆਰ.ਆਈ. ਸਾਧੂ ਆਸ਼ਰਮ, ਹੁਸ਼ਿਆਰਪੁਰ ਵਿਖੇ 30-09-2024 ਨੂੰ ਪੱਦਮ ਭੂਸ਼ਣ ਸਵ: (ਡਾ.) ਵਿਸ਼ਵਬੰਧੂ ਜੀ ਦੀ 127ਵੀਂ ਜਯੰਤੀ ਬੜੀ ਖੁਸ਼ੀ ਨਾਲ ਨਾਲ ਮਨਾਈ ਗਈ। ਇਸ ਮੌਕੇ ਤੇ ਡਾ.ਅਵਨੀਸ਼ ਸੂਦ, ਐਸ.ਐਮ.ਓ. (ਰਿਟਾਇਰਡ) ਹੁਸ਼ਿਆਰਪੁਰ ਮੁੱਖ ਮਹਿਮਾਨ ਅਤੇ ਯਜਮਾਨ ਸਨ। ਅਦਾਰੇ ਦੇ ਸੰਚਾਲਕ ਪ੍ਰੋ.ਇੰਦਰਦੱਤ ਓਨਿਆਲ ਜੀ ਸਹਿਤ ਸਾਰੇ ਵਿਦਵਾਨਾਂ ਅਤੇ ਪਤਵੰਤੇ ਸੱਜਣਾ ਵਲੋਂ ਫੁੱਲਾਂ ਦੇ ਹਾਰ ਪਾ ਕੇ ਉਨਾਂ ਦਾ ਸਨਮਾਨ ਕੀਤਾ। ਡਾ.ਰਵਿੰਦਰ ਕੁਮਾਰ ਬਰਮੋਲਾ, ਸਾਧੂ ਆਸ਼ਰਮ, ਹੁਸ਼ਿਆਰਪੁਰ ਨੇ ਮੰਚ ਸੰਚਾਲਨ ਦਾ ਕੰਮ ਕੀਤਾ।
ਬਾਦ ਵਿੱਚ ਸਮਾਗਮ ਵਿੱਚ ਪ੍ਰੋ.(ਡਾ.) ਰੇਨੂ ਕਪਿਲਾ, ਮੈਂਬਰ, ਵੀ.ਵੀ.ਆਰ.ਆਈ. ਕਾਰਜਕਾਰਨੀ ਸਭਾ ਨੇ ਡਾ.ਅਵਨੀਸ਼ ਸੂਦ ਜੀ ਦੀ ਜਾਣ-ਪਹਿਚਾਣ: ਕਰਵਾਈ ਅਤੇ ਪੋ੍ਰ.ਰਘਵੀਰ ਸਿੰਘ, ਪ੍ਰੋ.ਪੇ੍ਰਮ ਲਾਲ ਸ਼ਰਮਾ ਅਤੇ ਪ੍ਰੋ.ਪ੍ਰਵੀਨ ਸਿੰਘ ਰਾਣਾ ਅਤੇ ਡਾ.ਕਨੱਈਆ ਲਾਲ ਪਰਾਸ਼ਰ ਨੇ ਆਚਾਰਿਆ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅੰਤ ਵਿੱਚ ਮੰਚ ਸੰਚਾਲਕ ਨੇ ਸਮਾਗਮ ਵਿੱਚ ਮੌਜੂਦ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।