ਸਰਕਾਰ ਮੁੱਢਲੇ ਢਾਂਚੇ ਅਤੇ ਸਟਾਫ ਦੀ ਕਮੀ ਵੱਲ ਦੇਵੇ ਧਿਆਨ, ਪੇਂਡੂ ਅਦਾਲਤਾਂ ਦਾ ਫੈਸਲਾ ਤੁਗਲਕੀ : ਰਣਜੀਤ ਕੁਮਾਰ, ਪ੍ਰਧਾਨ।
(TTT) ਅੱਜ ਜਿਲ੍ਹਾ ਬਾਰ ਐਸੋਸੀਏਸ਼ਨ 30 ਅਤੇ 1 ਤਾਰੀਖ ਨੂੰ ਰਹੇਗੀ ਹੜਤਾਲ ਅੱਜ ਜਿਲ੍ਹਾ ਕਚਹਿਰੀ ਵਿਖ਼ੇ ਸਮੂਹ ਵਕੀਲ ਸਾਹਿਬਾਨ ਨੇ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸਰਪ੍ਰਸਤੀ ਹੇਠ ਰਾਏਕੋਟ, ਸ੍ਰੀ ਚਮਕੌਰ ਸਾਹਿਬ ਅਤੇ ਧਾਰ ਕਲਾਂ ਵਿਖੇ ਗ੍ਰਾਮ ਨਿਆਇਲਿਆ/ ਪੇਂਡੂ ਅਦਾਲਤਾਂ ਦੀ ਸਥਾਪਨਾ ਸਬੰਧੀ ਸਰਕਾਰ ਦੇ ਫੈਸਲੇ ਵਿਰੁੱਧ ਰੋਸ਼ ਪ੍ਰਦਰਸ਼ਨ ਅਤੇ ਹੜਤਾਲ ਕੀਤੀ। ਇਹ ਗੱਲ ਵਰਨਣ ਯੋਗ ਹੈ ਕੇ ਸਰਕਾਰ ਵਲੋਂ ਗ੍ਰਾਮੀਣ ਨਿਆਲਿਆ ਐਕਟ ਦੇ ਅਧੀਨ ਕੇਸਾਂ ਦੇ ਫੋਰੀ ਨਿਪਟਾਰੇ ਵਾਸਤੇ ਪਿੰਡਾਂ ਵਿੱਚ ਅਦਾਲਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਲੇਕਿਨ ਪੰਜਾਬ ਭਰ ਦੇ ਵਕੀਲਾਂ ਦਾ ਮਨਣਾ ਹੈ ਇਹ ਫੈਸਲਾ ਗ਼ੈਰ ਜਰੂਰੀ ਅਤੇ ਗ਼ੈਰ ਵਿਵਹਾਰਿਕ ਫੈਸਲਾ ਹੈ ਜਿਸਦੀ ਮੰਗ ਨਾ ਕਦੇ ਆਮ ਲੋਕਾਂ ਵਲੋਂ ਨਾ ਵਕੀਲਾਂ ਵਲੋਂ ਕੀਤੀ ਗਈ। ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਹੋਸ਼ਿਆਰਪੂਰ ਨੇ ਕਿਹਾ ਕੇ ਪੇਂਡੂ ਅਦਾਲਤਾਂ ਦੀ ਸਥਾਪਨਾ ਦਾ ਫੈਸਲਾ ਮੋਬਾਈਲ ਕੋਰਟਾਂ ਚਲਾਉਂਣ ਦੇ ਫੈਸਲੇ ਵਾਂਗ ਗ਼ੈਰ ਵਿਵਹਾਰਿਕ ਅਤੇ ਗਲਤ ਹੀ ਸਾਬਿਤ ਹੋਵੇਗਾ। ਕੇਸਾਂ ਦੇ ਜਲਦੀ ਨਿਪਟਾਰੇ ਵਾਸਤੇ ਜੱਜਾਂ ਅਤੇ ਜੁਡਿਸ਼ਲ ਸਟਾਫ ਅਤੇ ਪੁਲਿਸ ਦੀ ਭਰਤੀ ਅਤੇ ਮੁੱਢਲੇ ਢਾਂਚੇ ਦੀਆਂ ਸਮੱਸਿਆਵਾਂ ਦਾ ਹੱਲ ਜਰੂਰੀ ਹੈ ਜ਼ੇਕਰ ਇਹਨਾਂ ਮੁੱਦਿਆਂ ਨੂੰ ਸੁਲਝਾਏ ਬਗੈਰ ਪੇਂਡੂ ਅਦਾਲਤਾਂ ਸ਼ੁਰੂ ਕੀਤੀਆਂ ਗਈਆਂ ਤਾਂ ਸੱਮਸਿਆ ਹੋਰ ਵਧੇਗੀ। ਨਸ਼ੇ, ਗੁੰਡਾਗਰਦੀ ਅਤੇ ਮਾਈਨਿੰਗ ਮਾਫੀਆ ਦੇ ਦੌਰ ਵਿੱਚ ਪੇਂਡੂ ਅਦਾਲਤਾਂ ਵਿੱਚ ਨਾ ਸਟਾਫ ਨਾ ਵਕੀਲਾਂ ਤੇ ਨਾ ਲੋਕਾਂ ਲਈ ਸੁਰੱਖਿਅਤ ਹੋਵੇਗਾ। ਉਹਨਾਂ ਕਿਹਾ ਜੇ ਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਤਾ ਸਮੂਹ ਵਕੀਲ ਭਾਈਚਾਰਾ ਆਪਣਾ ਸੰਘਰਸ਼ ਪੰਜਾਬ ਚੰਡੀਗੜ੍ਹ ਤੋਂ haryana ਤੱਕ ਲੇ ਕੇ ਜਾਵੇਗਾ
ਉਹਨਾਂ ਕਿਹਾ ਕੇ ਉਹ ਬਿਜਲੀ ਦੇ ਮੁੱਦੇ ‘ਤੇ ਮੁਕੇਰੀਆਂ ਬਾਰ ਐਸੋਸੀਏਸ਼ਨ ਨਾਲ ਇਕਮੁੱਠ ਹਨ ਅਤੇ ਅਸੀਂ ਮੁਕੇਰੀਆਂ ਬਾਰ ਐਸੋਸੀਏਸ਼ਨ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਦਾ ਵੀ ਸਮਰਥਨ ਕਰਦੇ ਹਾਂ।
ਉਹਨਾਂ ਕਿਹਾ ਕੇ 3 ਅਕਤੂਬਰ ਨੂੰ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨ ਦੀ ਬੈਠਕ ਰੱਖੀ ਗਈ ਹੈ ਅਤੇ ਅਗਲੀ ਰਣਨੀਤੀ ਨਿਰਧਾਰਿਤ ਕਰਕੇ ਸੰਘਰਸ਼ ਵੀਡਿਆ ਜਾਵੇਗਾ
ਮੀਟਿੰਗ ਦੌਰਾਨ ਰਜਨੀ ਨੰਦਾ, ਜਨਰਲ ਸਕੱਤਰ, ਨਿਪੁਨ ਸ਼ਰਮਾ ਸਕੱਤਰ, ਰੋਮਨ ਸੱਭਰਵਾਲ ਖਜਾਨਚੀ, ਅੰਜੂ ਬਾਲਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਵਰਿੰਦਰ ਕੁਮਾਰ ਮੇਨਨ, ਪਲਵਿੰਦਰ ਸਿੰਘ ਘੁੱਮਣ, ਆਰ ਪੀ ਧੀਰ, ਕੁਲਦੀਪ ਸਿੰਘ,ਅਸ਼ੋਕ ਵਾਲਿਆ ਅਤੇ ਸੀਨਿਅਰ ਵਕੀਲ ਸ਼੍ਰੀ ਏਕੇ ਸੋਨੀ,ਕੇ ਸੀ ਮਹਾਜਨ,ਵਿਜੈ ਪ੍ਰਦੇਸੀ, ਪਾਲਵਿੰਦਰ ਪਲਵ, ਭੱਜਣਾ ਰਾਮ ਦਾਦਰਾ, ਲਸ਼ਕਰ ਸਿੰਘ,ਨਵੀਨ ਜੈਰਥ, ਸੁਹਾਸ ਰਾਜਨ, ਮਾਣਿਕ, ਸਰਬਜੀਤ ਸਹੋਤਾ, ਧਰਮਿੰਦਰ ਦਾਦਰਾ,ਸੁਨੀਲ ਕੁਮਾਰ, ਸ਼ਮਸ਼ੇਰ ਭਾਰਦਵਾਜ,ਪਾਲਵਿੰਦਰ ਮਾਨਾ, ਪ੍ਰਦੀਪ ਗੁਲੇਰੀਆ, ਰਾਘਵ ਸ਼ਰਮਾ ਰਾਕੇਸ਼ ਕੁਮਾਰ, ਪਾਵਨ ਬੱਧਣ, ਕੇਲਾਸ਼,ਵਿਕਰਮ, ਰਾਕੇਸ਼, ਇਸ਼ਾਨੀ, ਗੁਰਜਿੰਦਰ,ਰਿਤੂ ਸ਼ਰਮਾ, ਰਾਜਵਿੰਦਰ ਕੌਰ, ਮੋਨਿਕਾ,ਸ਼ਿਵਾਂਗੀ ਅਤੇ ਸਿਧਾਂਤ ਚੋਧਰੀ, ਨਕੁਲ ਆਦੀ ਵੀ ਹਾਜਿਰ ਸਨ।