News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਲੁਧਿਆਣਾ ਬ੍ਰੇਵਰੀਜ ਲਿਮਟਡ ਨੇ ਸਾਂਝੀ ਰਸੋਈ ਨੂੰ 60 ਹਜ਼ਾਰ ਰੁਪਏ ਮਹੀਨਾ ਦੇਣ ਦਾ ਕੀਤਾ ਵਾਅਦਾ

ਲੁਧਿਆਣਾ ਬ੍ਰੇਵਰੀਜ ਲਿਮਟਡ ਨੇ ਸਾਂਝੀ ਰਸੋਈ ਨੂੰ 60 ਹਜ਼ਾਰ ਰੁਪਏ ਮਹੀਨਾ ਦੇਣ ਦਾ ਕੀਤਾ ਵਾਅਦਾ

ਡਿਪਟੀ ਕਮਿਸ਼ਨਰ ਨੇ ਸਾਂਝੀ ਰਸੋਈ ਲਈ ਸੌਂਪਿਆ 60 ਹਜ਼ਾਰ ਰੁਪਏ ਦਾ ਚੈਕ

ਹੁਸ਼ਿਆਰਪੁਰ, 25 ਸਤੰਬਰ:(TTT) ਲੁਧਿਆਣਾ ਬ੍ਰੇਵਰੀਜ ਪ੍ਰਾਈਵੇਟ ਲਿਮਟਡ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਲਈ ਮਹੀਨੇ ਦੇ 60 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ‘ਤੇ ਕੰਪਨੀ ਦੇ ਐਮ.ਡੀ ਓਪੇਂਦਰ ਗੋਇਨਕਾ ਅਤੇ ਜੀ.ਐਮ ਨੀਤੀਸ਼ ਸਕਸੈਨਾ ਦੇ ਨਿਰਦੇਸ਼ਾਂ ‘ਤੇ ਸਹਾਇਕ ਮੈਨੇਜਰ ਪੀ.ਆਰ ਗੁਰਮੀਤ ਸਿੰਘ ਨੇ ਡਿਪਟੀ ਕਮਿਸ਼ਨ ਕੋਮਲ ਮਿੱਤਲ ਨੂੰ ਸਾਂਝੀ ਰਸੋਈ ਲਈ 60 ਹਜ਼ਾਰ ਰੁਪਏ ਦਾ ਚੈਕ ਸੌਂਪਿਆ। ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਵੀ ਮੌਜੂਦ ਸਨ। ਸਾਂਝੀ ਰਸੋਈ ਜੋ ਕਿ ਹੁਸ਼ਿਆਰਪੁਰ ਦੇ ਈਸ਼ ਨਗਰ ਇਲਾਕੇ ਵਿਚ ਚੱਲ ਰਹੀ ਹੈ, ਹਰ ਦਿਨ 500 ਤੋਂ 550 ਗਰੀਬ, ਲੋੜਵੰਦ ਲੋਕਾਂ ਨੂੰ ਭੋਜਨ ਪ੍ਰਦਾਨ ਕਰ ਰਹੀ ਹੈ। ਇਹ ਮਹੱਤਵਪੂਰਨ ਪ੍ਰੋਜੇਕਟ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਯੋਗ ਅਗਵਾਈ ਵਿਚ ਸਫਲਤਾਪੂਰਵਕ ਚੱਲ ਰਿਹਾ ਹੈ, ਜਿਸ ਦਾ ਉਦੇਸ਼ ਲੋੜਵੰਦਾਂ ਨੂੰ ਭੋਜਨ ਰਾਹੀਂ ਰਾਹਤ ਪਹੁੰਚਾਉਣਾ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲੁਧਿਆਣਾ ਬ੍ਰੇਵਰੀਜ ਦੇ ਇਸ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਹਾਇਤਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਉਨ੍ਹਾਂ ਜ਼ਿਲ੍ਹੇ ਦੀਆ ਹੋਰ ਇੰਡਸਟਰੀਜ਼ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਸਾਂਝੀ ਰਸੋਈ ਲਗਾਤਾਰ ਲੋੜਵੰਦਾਂ ਦੀ ਸੇਵਾ ਵਿਚ ਤਿਆਰ ਰਹੇ। ਇਸ ਮੌਕੇ ਮੰਗੇਸ਼ ਸੂਦ ਨੇ ਦੱਸਿਆ ਕਿ ਲੁਧਿਆਣਾ ਬ੍ਰੇਵਰੀਜ ਪ੍ਰਾਈਵੇਟ ਲਿਮਟਡ ਹਮੇਸ਼ਾ ਤੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਨਾਲ ਮਿਲ ਕੇ ਸਮਾਜਿਕ ਕਾਰਜਾਂ ਵਿਚ ਸਹਿਯੋਗ ਕਰਦੀ ਰਹੀ ਹੈ। ਕੰਪਨੀ ਨੇ ਪਹਿਲਾ ਵੀ ਵਿਸ਼ੇਸ਼ ਬੱਚਿਆਂ ਦੇ ਰੋਜ਼ਗਾਰ ਲਈ 4 ਵਿਸ਼ੇਸ਼ ਹੋਟਸ ਬਣਵਾਏ ਹਨ ਅਤੇ ਭਵਿੱਖ ਵਿਜ 3 ਹੋਰ ਹੋਟਸ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਜਿਥੇ ਵੀ ਰੈਡ ਕਰਾਸ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ, ਲੁਧਿਆਣਾ ਬ੍ਰੇਵਰੀਜ ਹਮੇਸ਼ਾ ਅੱਗੇ ਵੱਧ ਕੇ ਸਹਿਯੋਗ ਪ੍ਰਦਾਨ ਕਰਦੀ ਹੈ।