ਪੋਸ਼ਣ ਮਾਂਹ ਦੇ ਚਲਦਿਆਂ ਸਰਕਲ ਬਸੀ ਪੁਰਾਣੀ ਵਿਚ ਪੋਸ਼ਣ ਮਾਂਹ ਜਾਗਰੂਕਤਾ ਕੈਂਪ ਲਗਾਇਆ ਗਿਆ।
(TTT) ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਤੇ ਸੀ.ਡੀ.ਪੀ.ਉ ਮੈਡਮ ਸ਼੍ਰੀ ਮਤੀ ਰਵਿਦਰ ਕੋਰ ਹੁਸ਼ਿਆਰਪੁਰ -1 ਜੀ ਦੀ ਅਗਵਾਈ ਹੇਠ ਸਰਕਲ ਸੁਪਰਵਾਈਜ਼ਰ ਸ਼੍ਰੀ ਮਤੀ ਗੀਤਾ ਰਾਣੀ ਜੀ ਵੱਲੋਂ ਬਲਾਕ ਹੁਸ਼ਿਆਰਪੁਰ -1 ਸਰਕਲ ਬਸੀ ਪੁਰਾਣੀ ਆਂਗਣਵਾੜੀ ਸੈਂਟਰ ਰਵਿਦਾਸ ਨਗਰ -2 ਵਿੱਚ ਪੋਸ਼ਣ ਮਾਂਹ ਮਨਾਇਆ ਗਿਆ। ਜਿਸ ਵਿਚ ਸਰਕਲ ਸੁਪਰਵਾਈਜ਼ਰ ਗੀਤਾ ਰਾਣੀ ਜੀ ਵੱਲੋਂ ਘੱਟ ਲਾਗਤ ਨਾਲ ਬਣੇ ਪਕਵਾਨ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਰੋਜ਼ਾਨਾ ਦੇ ਜੀਵਨ ਵਿਚ ਘੱਟ ਲਾਗਤ ਵਾਲੇ ਸੰਤੁਲਿਤ ਭੋਜਨ ਨੂੰ
ਸ਼ਾਮਲ ਕਰਨ ਤੇ ਜੰਕ ਫੂਡ ਨੂੰ ਅਵਾਇਡ ਕਰਨ। ਉਹਨਾਂ ਵੱਲੋਂ ਨਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।ਇਸ ਸਬੰਧ ਵਿਚ ਸ਼੍ਰੀ ਮਤੀ ਸੰਦੀਪ ਕੌਰ ਜੀ ਵੱਲੋਂ ਵੀਂ ਪੋਸ਼ਣ ਮਾਂਹ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ।ਸ਼੍ਰੀ ਮਤੀ ਰਜਿੰਦਰ ਕੌਰ ਸੁਪਰਵਾਈਜ਼ਰ ਜੀ ਵੱਲੋਂ ਪੋਸ਼ਣ ਮਾਂਹ ਦੇ ਸਬੰਧ ਵਿੱਚ ਲੋਕਾਂ ਨੂੰ ਵਧੇਰੇ ਜਾਣਕਾਰੀ ਦਿੱਤੀ ਗਈ, ਉਹਨਾਂ ਵੱਲੋਂ ਘੱਟ ਲਾਗਤ ਨਾਲ ਬਣਨ ਵਾਲੇ ਸੰਤੁਲਿਤ ਭੋਜਨ ਬਾਰੇ ਵਧੇਰੇ ਜਾਣਕਾਰੀ ਦਿੱਤੀ ਗਈ।ਸ਼੍ਰੀ ਮਤੀ ਸ਼ਰਮੀਲਾ ਰਾਣੀ ਜੀ ਵੱਲੋਂ ਵੀਂ ਲੋਕਾਂ ਨੂੰ ਪੋਸ਼ਣ ਮਾਂਹ ਦੇ ਤਹਿਤ ਜਾਗਰੂਕ ਕੀਤਾ ਗਿਆ। ਉਹਨਾਂ ਵੱਲੋਂ ਲੋਕਾਂ ਨੂੰ “ਰੁੱਖ” ਕਵਿਤਾ ਦੇ ਜ਼ਰੀਏ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਿਹਾ। ਸ਼੍ਰੀ ਮਤੀ ਪੂਨਮ ਰਾਣੀ ਜੀ ਵੱਲੋਂ ਵੀ ਪੋਸ਼ਣ ਮਾਂਹ ਦੇ ਤਹਿਤ ਕਵਿਤਾ ਦੁਆਰਾ ਲੋਕਾਂ ਨੂੰ ਪੋਸ਼ਣ ਮਾਂਹ ਬਾਰੇ ਜਾਗਰੂਕ ਕੀਤਾ ਗਿਆ।ਆਂਗਣਵਾੜੀ ਵਰਕਰ ਸ਼੍ਰੀ ਮਤੀ ਅੰਜਨਾ ਰਾਣੀ ਅਤੇ ਮਿਸ ਨੇਹਾ ਨੇ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਤਹਿਤ ਕਵਿਤਾਵਾਂ ਦੁਆਰਾ ਲੋਕਾਂ ਨੂੰ ਵਧੇਰੇ ਜਾਗਰੂਕ ਕੀਤਾ ਗਿਆ। ਇਸ ਸਬੰਧ ਵਿੱਚ ਨਗਰ ਕੌਂਸਲਰ ਸ਼੍ਰੀ ਮਤੀ ਨਰਿੰਦਰ ਕੌਰ ਜੀ ਵੱਲੋਂ ਵੀਂ ਪੋਸ਼ਣ ਮਾਂਹ ਦੇ ਸਬੰਧ ਵਿਚ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਸ਼੍ਰੀ ਮਤੀ ਸ਼ਰਮੀਲਾ ਰਾਣੀ, ਸ਼੍ਰੀ ਮਤੀ ਸੰਦੀਪ ਕੌਰ ਸ਼੍ਰੀ ਮਤੀ ਰਜਿੰਦਰ ਕੌਰ, ਸ਼੍ਰੀ ਮਤੀ ਪੂਨਮ ਰਾਣੀ, ਸ਼੍ਰੀ ਮਤੀ ਬਰਜਿੰਦਰ ਕੌਰ, ਸ਼੍ਰੀ ਮਤੀ ਮੀਰਾਂ ਸ਼ਰਮਾ, ਸ਼੍ਰੀ ਮਤੀ ਨਰਿੰਦਰ ਕੌਰ ਨਗਰ ਕੌਂਸਲਰ , ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ, ਅਤੇ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਨੇ ਹਿੱਸਾ ਲਿਆ।