News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਪੂਰੇ ਜ਼ਿਲ੍ਹੇ ‘ਚ ਲੱਗ ਰਹੀਆਂ ਹਨ ਯੋਗ ਕਲਾਸਾਂ: ਕੋਮਲ ਮਿੱਤਲ

‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਪੂਰੇ ਜ਼ਿਲ੍ਹੇ ‘ਚ ਲੱਗ ਰਹੀਆਂ ਹਨ ਯੋਗ ਕਲਾਸਾਂ: ਕੋਮਲ ਮਿੱਤਲ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਯੋਗ ਕਲਾਸਾਂ ‘ਚ ਭਾਗ ਲੈਣ ਲਈ ਕੀਤਾ ਪ੍ਰੇਰਿਤ
ਕਿਹਾ, ਸਿੱਖਿਅਤ ਯੋਗ ਅਧਿਆਪਕਾਂ ਵੱਲੋਂ ਵੱਖ-ਵੱਖ ਰੋਜ਼ਾਨਾ ਵੱਖ-ਵੱਖ ਸੈਸ਼ਨਾਂ ‘ਚ ਦਿੱਤੀ ਜਾ ਰਹੀ ਹੈ ਮੁਫਤ ਯੋਗ ਟਰੇਨਿੰਗ
ਲੋਕ ਫੋਨ ਨੰਬਰ 76694-00500 ‘ਤੇ ਮਿਸਡ ਕਾਲ ਦੇ ਕੇ ਯੋਗ ਕਲਾਸਾਂ ਦਾ ਲੈ ਸਕਦੇ ਹਨ ਮੁਫਤ ਲਾਭ

ਹੁਸ਼ਿਆਰਪੁਰ, 24 ਸਤੰਬਰ:(TTT) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਿਹਤਰੀਨ ਪ੍ਰੋਗਰਾਮ ਸੀ.ਐਮ ਦੀ ਯੋਗਸ਼ਾਲਾ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇਕ ਪਹਿਲ ਹੈ।ਇਸ ਯੋਜਨਾ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਅਧਿਆਪਕਾਂ ਦੀ ਟੀਮ ਬਣਾਈ ਗਈ ਹੈ ਤਾਂ ਜੋ ਯੋਗ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਲੋਕਾਂ ਨੂੰ ਯੋਗ ਅਧਿਆਪਕਾਂ ਦੀ ਸਹੂਲਤ ਮੁਹੱਈਆ ਕਰਵਾ ਕੇ ਇਸ ਨੂੰ ਲੋਕ ਲਹਿਰ ਵਿੱਚ ਬਦਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 49 ਯੋਗ ਟ੍ਰੇਨਰਾਂ ਵੱਲੋਂ 255 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਸ ਵਿੱਚ

ਰੋਜ਼ਾਨਾ 9000 ਤੋਂ ਵੱਧ ਲੋਕ ਯੋਗ ਸਿੱਖ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗ ਦੀਆਂ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਸਮੂਹ ਹੋਣਾ ਚਾਹੀਦਾ ਹੈ ਅਤੇ ਇਸ ਯੋਜਨਾ ਨਾਲ ਜੁੜਨ ਲਈ ਟੈਲੀਫੋਨ ਨੰਬਰ 76694-00500 ‘ਤੇ ਮਿਸਡ ਕਾਲ ਕਰਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਉਨ੍ਹਾਂ ਵੱਲੋਂ ਚੁਣੀਆਂ ਗਈਆਂ ਥਾਵਾਂ ਜਿਵੇਂ ਪਾਰਕਾਂ, ਜਨਤਕ ਥਾਵਾਂ ‘ਤੇ ਮੁਫ਼ਤ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਲਈ ਸਰਕਾਰ ਵੱਲੋਂ ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜੋ ਕਿ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਯੋਗ ਦੇ ਤਰੀਕਿਆਂ ਬਾਰੇ ਜਾਗਰੂਕ ਕਰ ਰਹੇ ਹਨ।ਜ਼ਿਲ੍ਹਾ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਸਥਾਨ ਜਿਵੇਂ ਪਾਰਕ, ਜਨਤਕ ਸਥਾਨਾਂ ‘ਤੇ ਮੁਫਤ ਯੋਗਾ ਦੀ ਸਿੱਖਿਆ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਬਲਾਕ ਭੂੰਗਾ ਦੇ ਪਿੰਡ ਸ਼ੇਰਪੁਰ ਪੱਕਾ ਦੇ ਸ਼ਿਵ ਮੰਦਰ ਵਿੱਚ ਸਮੂਹ ਆਗੂ ਪ੍ਰਿਆ ਸ਼ਰਮਾ ਦੀ ਦੇਖ-ਰੇਖ ਹੇਠ ਟ੍ਰੇਨਰ ਰਾਕੇਸ਼ ਕੁਮਾਰ ਵੱਲੋਂ ਰੋਜ਼ਾਨਾ ਸਵੇਰੇ 6.10 ਤੋਂ 7.10 ਵਜੇ ਤੱਕ ਯੋਗ ਕਲਾਸ ਲਗਾਈ ਜਾਂਦੀ ਹੈ।