ਪੀ.ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਹੁਸ਼ਿਆਰਪੁਰ ਦੀ ਚੋਣ ਹੋਈ
ਬਲਵੰਤ ਰਾਮ ਨੂੰ ਪ੍ਰਧਾਨ ਅਤੇ ਰਕੇਸ਼ ਕੁਮਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ
ਹੁਸ਼ਿਆਰਪੁਰ, 22 ਸਤੰਬਰ (TTT) ਪੀ.ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੰਵਿਧਾਨ ਤਹਿਤ ਸੂਬਾ ਅਜਲਾਸ ਮਿਤੀ 17-17 ਨਵੰਬਰ ਨੂੰ ਜਲੰਧਰ ਵਿਖੇ ਹੋ ਰਿਹਾ ਅਤੇ ਇਸ ਸੂਬਾ ਅਜਲਾਸ ਤੋਂ ਪਹਿਲਾਂ ਪੰਜਾਬ ਭਰ ਵਿੱਚ ਜੱਥੇਬੰਦਕ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸਦੇ ਤਹਿਤ ਹੀ ਬ੍ਰਾਂਚ ਹੁਸ਼ਿਆਰਪੁਰ ਦੀ ਜੱਥੇਬਦਕ ਚੋਣ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਜੱਥੇਬੰਦੀ ਦੇ ਜ਼ਿਲ਼੍ਹਾ ਜਨਰਲ ਸਕੱਤਰ ਸੁਖਦੇਵ ਜਾਜਾ ਅਤੇ ਵਿੱਤ ਸਕੱਤਰ ਰਜੀਵ ਸ਼ਰਮਾਂ ਦੀ ਦੇਖ-ਰੇਖ ਹੇਠ ਹੋਈ। ਇਸ ਚੋਣ ਵਿੱਚ ਜੱਥੇਬੰਦੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਕੋਮੀਂ ਫੈਨਸ਼ਨਰ ਆਗੂ ਸਾਥੀ ਮਨਜੀਤ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਚੋਣ ਅਜਲਾਸ ਦੇ ਆਰੰਭ ਵਿੱਚ ਮਹਾਨ ਸੂਬਾ ਆਗੂ ਸਾਥੀ ਵੇਦ ਪ੍ਰਕਾਸ਼ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਬ੍ਰਾਂਚ ਸਕੱਤਰ ਵਲੋਂ ਪਿਛਲੇ ਸਮੇਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੀ ਨੀਤੀਆਂ ਸਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਮਹਿਕਮਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣਾ ਬੰਦ ਕੀਤਾ ਜਾਵੇ। ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਜਾਜਾ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਨੂੰ ਇੱਕ-ਮੁੱਠ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਮੋੜਾ ਦਿੱਤਾ ਸਕੇ। ਉਹਨਾਂ ਵਲੋਂ ਬ੍ਰਾਂਚ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਅਨੁਸਾਰ ਸਾਥੀ ਅਸ਼ੋਕ ਕੁਮਾਰ ਨੂੰ ਚੇਅਰਮੈਨ, ਬਲਵੰਤ ਸਿੰਘ ਨੂੰ ਪ੍ਰਧਾਨ, ਪੂਰਨ ਸਿੰਘ ਅਤੇ ਦਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਰਾਏ ਅਤੇ ਦੇਸ ਰਾਜ ਨੂੰ ਮੀਤ ਪ੍ਰਧਾਨ, ਰਕੇਸ਼ ਕੁਮਾਰ ਨੂੰ ਜਨਰਲ ਸਕੱਤਰ, ਵਰਿੰਦਰ ਕੁਮਾਰ ਨੂੰ ਸਹਾਇਕ ਸਕੱਤਰ, ਹਰੀ ਸ਼ੰਕਰ ਨੂੰ ਵਿੱਤ ਸਕੱਤਰ, ਨਿਰਮਲ ਰਾਮ ਨੂੰ ਸਹਾਇਕ ਵਿੱਤ ਸਕੱਤਰ, ਤਰਸੇਮ ਲਾਲ ਅਤੇ ਸੰਦੀਪ ਕੁਮਾਰ ਨੂੰ ਪ੍ਰੈਸ ਸਕੱਤਰ, ਅਮਰਜੀਤ ਸਿੰਘ, ਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਜਸਵੀਰ ਸਿੰਘ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਬ੍ਰਾਂਚ ਮਹਿਲਪੁਰ ਦੇ ਪ੍ਰਧਾਨ ਟੇਕ ਚੰਦ, ਬ੍ਰਾਂਚ ਤਲਵਾੜਾ ਦੇ ਸਕੱਤਰ ਸ਼ਾਮ ਲਾਲ, ਪੈਨਸ਼ਨਰ ਆਗੂ ਪ੍ਰਦੁਮਣ ਸਿੰਘ ਖਰਾਲ ਵੀ ਹਾਜਰ ਸਨ।