ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ‘‘ਸਵੱਛਤਾ ਹੀ ਸੇਵਾ“ ਮੁਹਿੰਮ ਦੇ ਅਧੀਨ ਸਮਾਰੋਹ ਕਰਵਾਏ ਗਏ
HOSHIARPUR ( GBC UPDATE ):ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ‘‘ਸਵੱਛਤਾ ਹੀ ਸੇਵਾ“ ਮੁਹਿੰਮ ਦੀ ਅਧੀਨ ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਅਤੇ ਪ੍ਰੋ. ਰਣਜੀਤ ਕੁਮਾਰ ਦੇ ਸਹਿਯੋਗ ਨਾਲ ਸੈਮੀਨਾਰ, ਸਹੁੰ ਚੁੱਕ ਰੈਲੀ ਅਤੇ ਪੋਸਟਰਾਂ ਨਾਲ ਸਬੰਧਿਤ ਪ੍ਰੋਗਰਾਮ ਕਰਵਾ ਕੇ ‘‘ਸਵੱਛਤਾ ਹੀ ਸੇਵਾ“ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੁਕਤਾ ਫੈਲਾਈ ਗਈ। ਇਸ ਮੌਕੇ ਪ੍ਰੋ. ਸੂਰਜ ਕੁਮਾਰ ਅਤੇ ਸ਼੍ਰੀ ਨਿਰਮਲ ਸਿੰਘ ਵੀ ਹਾਜ਼ਰ ਸਨ।
ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ‘‘ਸਵੱਛਤਾ ਹੀ ਸੇਵਾ“ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਇਹ ਪ੍ਰੋਗਰਾਮ ‘‘ਸੁਭਾਅ ਸਵੱਛਤਾ ਅਤੇ ਸੰਸਕਾਰ ਸਵੱਛਤਾ“ ਥੀਮ ਨਾਲ ਜੁੜਿਆ ਹੋਇਆ ਹੈ। ਸਾਡੇ ਸਾਰਿਆ ਦਾ ਫਰਜ ਬਣਦਾ ਹੈ ਕਿ ਆਪਣੀ ਸਰੀਰਿਕ ਸਫਾਈ ਦੇ ਨਾਲ-ਨਾਲ ਵਾਤਾਵਰਣ ਦੀ ਸਫਾਈ ਵੱਲ ਵੀ ਧਿਆਨ ਰੱਖਿਆ ਜਾਵੇ। ਕਿਉਂਕਿ ਸਵੱਛ ਵਾਤਾਵਰਣ ਹੀ ਇਸ ਧਰਤੀ ਨੂੰ ਸਵਰਗ ਅਤੇ ਲੋਕਾਂ ਨੂੰ ਤੰਦਰੁਸਤ ਬਣਾਉਂਦਾ ਹੈ। ਸਾਨੂੰ ਸਾਰਿਆ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਪ੍ਰੋ. ਵਿਜੇ ਕੁਮਾਰ ਵੱਲੋਂ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ‘‘ਸਵੱਛਤਾ ਹੀ ਸੇਵਾ“ ਪ੍ਰਤੀ ਬਣਦੇ ਫਰਜ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁਕਾਈ। ਕਾਲਜ ਵਿੱਚ ਰੈਲੀ ਵੀ ਕੱਢੀ ਗਈ ਤਾਂਕਿ ਇਹ ਸੰਦੇਸ਼ ਵਿਦਿਆਰਥੀਆਂ ਵਿੱਚ ਪਹੁੰਚ ਸਕੇ। ਪੋਸਟਰਾਂ ਦੇ ਮਾਧਿਅਮ ਰਾਹੀਂ ਵੀ ਵਿਦਿਆਰਥੀਆਂ ਵਿੱਚ ਜਾਗਰੁਕਤਾ ਫੈਲਾ ਕੇ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਸਮੇਂ ਹਾਜਰ ਸਨ।