ਸ਼ਹਿਰ ਦੀਆਂ ਓਵਰਹੈੱਡ ਟੈਂਕੀਆਂ ਦਾ ਸਟਰਕਚਰ ਸਟੈਬਿਲਿਟੀ ਟੈਸਟ ਜਲਦ ਹੋਵੇਗਾ ਪੂਰਾ: ਐਸ.ਈ. ਨਗਰ ਨਿਗਮ
ਹੁਸ਼ਿਆਰਪੁਰ, 18 ਸਤੰਬਰ:(TTT) ਨਗਰ ਨਿਗਮ ਦੇ ਐਸ.ਈ ਸਤੀਸ਼ ਕੁਮਾਰ ਸੈਣੀ ਨੇ ਦੱਸਿਆ ਕਿ ਸ਼ਹਿਰ ਵਿੱਚ ਸਥਿਤ 8 ਓਵਰਹੈੱਡ ਟੈਂਕੀਆਂ, ਜੋ ਲਗਭਗ 40 ਸਾਲ ਪਹਿਲਾਂ ਬਣਾਈਆਂ ਗਈਆਂ ਸਨ, ਦਾ ਹੁਣ ਤੱਕ ਕੋਈ ਉਪਯੋਗ ਨਹੀਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਰਫੇਸ ਵਾਟਰ ਪ੍ਰੋਜੈਕਟ ਜੋ ਕਿ ਸੀਵਰੇਜ ਬੋਰਡ ਹੁਸ਼ਿਆਰਪੁਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਇਨ੍ਹਾਂ ਟੈਂਕਰੀਆਂ ਨੂੰ ਇਸਤੇਮਾਲ ਵਿਚ ਲਿਆਉਣ ਤੋਂ ਪਹਿਲਾਂ ਉਨ੍ਹਾਂ ਦੀ ਢਾਂਚਾਗਤ ਸਥਿਰਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਇਸ ਸਬੰਧੀ ਨਗਰ ਨਿਗਮ ਨੂੰ ਸੀਵਰੇਜ ਬੋਰਡ ਹੁਸ਼ਿਆਰਪੁਰ ਵੱਲੋਂ ਇਨ੍ਹਾਂ ਟੈਂਕੀਆਂ ਦਾ ਸਟਰਕਚਰ ਸਟੈਬਿਲਿਟੀ ਟੈਸਟ ਕਰਵਾਉਣ ਲਈ ਪੱਤਰ ਲਿਖਿਆ ਗਿਆ ਸੀ।
ਇਸ ਤੋਂ ਬਾਅਦ ਨਗਰ ਨਿਗਮ ਨੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਨੂੰ ਪੱਤਰ ਇਨ੍ਹਾਂ ਓਵਰਹੈੱਡ ਟੈਂਕੀਆਂ ਦੀ ਢਾਂਚਾਗਤ ਸਥਿਰਤਾ ਦੀ ਜਾਂਚ ਕਰਨ ਲਈ ਪੱਤਰ ਭੇਜਿਆ।
ਕਾਲਜ ਨੇ ਇਸ ਟੈਸਟ ਲਈ 3,40,900 ਰੁਪਏ ਦੀ ਪ੍ਰੋਫਾਰਮਾ ਇਨਵਾਈਸ ਕੋਟੇਸ਼ਨ ਭੇਜੀ ਸੀ। ਕ੍ਰਿਉਂਕਿ ਇਹ ਵਿੱਤੀ ਮਾਮਲਾ ਹੈ, ਇਸ ਲਈ ਇਸ ਮਤੇ ਨੂੰ ਨਗਰ ਨਿਗਮ ਦੀ ਜਨਰਲ
ਹਾਊਸ ਦੀ ਮੀਟਿੰਗ ਵਿੱਚ ਭੇਜਿਆ ਗਿਆ, ਜਿੱਥੇ 10 ਅਗਸਤ ਨੂੰ ਇਸ ਮਤਾ ਨੰਬਰ 425 ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।
ਐਸ.ਈ ਨਗਰ ਨਿਗਮ ਨੇ ਦੱਸਿਆ ਕਿ ਹੁਣ ਜਲਦੀ ਹੀ ਓਵਰਹੈੱਡ ਟੈਂਕੀਆਂ ਦੇ ਟੈਂਸਟ ਲਈ ਅਦਾਇਗੀ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਨੂੰ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਟਰਕਚਰ ਸਟੈਬਿਲਿਟੀ ਟੈਸਟ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਹੀ ਇਨ੍ਹਾਂ ਟੈਂਕੀਆਂ ਦੇ ਸਬੰਧ ਵਿਚ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਦੀ ਜਲ ਸਪਲਾਈ ਪ੍ਰਣਾਲੀ ਵਿਚ ਸੁਧਾਰ ਹੋ ਸਕੇ ਅਤੇ ਇਨ੍ਹਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।