ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਚਲਾਈ ਜਾ ਰਹੀ ‘‘ਸਵੱਛਤਾ ਹੀ ਸੇਵਾ“ ਮੁਹਿੰਮ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ
(TTT) ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ‘‘ਸਵੱਛਤਾ ਹੀ ਸੇਵਾ“ ਮੁਹਿੰਮ ਅਧੀਨ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਦੇ ਨਿਰਦੇਸ਼ ਅਨੁਸਾਰ ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਐਨ.ਐਸ.ਐਸ. ਇੰਚਾਰਜ ਵਿਜੇ ਕੁਮਾਰ ਅਤੇ ਸਵੱਛ ਭਾਰਤ ਮਿਸ਼ਨ ਟੀਮ ਇੰਚਾਰਜ ਰਣਜੀਤ ਕੁਮਾਰ ਨੇ ਵਿਦਿਆਰਥੀਆਂ ਦੇ ਨਾਲ ਦੁਸ਼ਹਿਰਾ ਗਰਾਊਂਡ ਹੁਸ਼ਿਆਰਪੁਰ ਦੀ ਸਫਾਈ ਕੀਤੀ।
‘‘ਸਵੱਛਤਾ ਹੀ ਸੇਵਾ“ ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਮਾਨਯੋਗ ਕੈਬਿਨੇਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਅਤੇ ਐਮ.ਪੀ. ਹੁਸ਼ਿਆਰਪੁਰ ਡਾ.ਰਾਜਕੁਮਾਰ ਜੀ ਵੀ ਪਹੁੰਚੇ । ਜਿਨ੍ਹਾਂ ਨੇ ਸਫਾਈ ਦੇ ਮਹੱਤਵ ਤੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਸਾਡੇ ਸਾਿਰਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਹੀ ਇਸ ਚਲਾਈ ਜਾ ਰਹੀ ਮੁਹਿੰਮ ਵਿੱਚ ਆਪਣੀ ਭੂਮਿਕਾ ਇਮਾਨਦਾਰੀ ਨਾਲ ਨਿਭਾਈਏ। ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰਣ ਲਿਆ। ਕਾਲਜ ਦੇ ਪ੍ਰੋਫੈਸਰ ਵਿਜੇ ਕੁਮਾਰ ਅਤੇ ਰਣਜੀਤ ਕੁਮਾਰ ਦੇ ਨਾਲ ਵਿਦਿਆਰਥਣਾ ਰੀਤੂ, ਕਵਿਤਾ ਦੇਵੀ, ਕਰਮਦੀਪ, ਜਸਦੀਪ, ਮਨਦੀਪ ਕੌਰ, ਸੁਖਮੀਨ ਬੰਗਾ ਅਤੇ ਵਿਦਿਆਰਥੀ ਸੁਭਾਸ਼ ਕੁਮਾਰ, ਅਰਸ਼ ਸਾਹਿਲ ਨੇ ਦੁਸ਼ਹਿਰਾ ਗਰਾਊਂਡ ਹੁਸ਼ਿਆਰਪੁਰ ਦੀ ਸਫਾਈ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।