ਹੁਸ਼ਿਆਰਪੁਰ ਵਾਸੀਆਂ ਨੂੰ ਜ਼ਰੂਰੀ ਅਪੀਲ ਹੈ ਕਿ ਛੋਟੇ ਜਿਹੇ ਸ਼ਹਿਰ ਹੁਸ਼ਿਆਰਪੁਰ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਅਤੇ ਵਰਲਡ ਬੁੱਕ
(TTT) ਹੁਸ਼ਿਆਰਪੁਰ ਵਾਸੀਆਂ ਨੂੰ ਜ਼ਰੂਰੀ ਅਪੀਲ ਹੈ ਕਿ ਛੋਟੇ ਜਿਹੇ ਸ਼ਹਿਰ ਹੁਸ਼ਿਆਰਪੁਰ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਅਤੇ ਵਰਲਡ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਜਾਣਾ ਹੈ। ਇਸ ਇਤਿਹਾਸਿਕ ਪਲ ਦਾ ਸਭ ਹਿੱਸਾ ਬਣੋ ਸਚਦੇਵਾ ਸਟਾਕਸ ਸਾਈਕਲੋਥੋਨ ਦਾ ਹਿੱਸਾ ਬਣ ਕੇ। ਇਸੇ ਨੂੰ ਮੁੱਖ ਰੱਖਦਿਆਂ ਕਲ ਬਲ ਸੇਵਾ ਡਾਇਮੰਡ ਆਫ ਨਾਲਿਜ-3, ਸੱਚਦੇਵਾ ਸਟਾਕਸ ਸਾਈਕਲੋਥੌਨ 4.0 ਦੀ ਰਜਿਸਟ੍ਰੇਸ਼ਨ ਪ੍ਰਮੋਸ਼ਨ ਵਿੱਚ 36ਵੇਂ ਸਕੂਲ/ਕਾਲਜ ਵਿੱਚ ਸੋਸਾਇਟੀ ਪ੍ਰਧਾਨ ਹਰਕ੍ਰਿਸ਼ਨ ਕੱਜਲਾ ਜੀ ਦੀ ਅਗਵਾਈ ਵਿੱਚ ਜੈਮਜ਼ ਕੈਂਬਰਿਜ ਸਕੂਲ ਹੁਸ਼ਿਆਰਪੁਰ ਵਿੱਚ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। 10 ਨਵੰਬਰ ਨੂੰ ਸਚਦੇਵਾ ਸਟਾਕਸ ਸਾਈਕਲੋਥੌਨ 4.0 ਅਤੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 20 ਸਤੰਬਰ ਤੱਕ ਹੈ। 17 ਨਵੰਬਰ ਨੂੰ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3 ਆਯੋਜਿਤ ਕੀਤੀ ਜਾਣੀ ਹੈ ਜਿਸ ਦੀ 14 ਸਤੰਬਰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਪ੍ਰਿੰਸੀਪਲ ਸ਼ਰਦ ਕੁਮਾਰ ਜੀ ਅਤੇ ਸਟਾਫ ਦੀ ਅਗਵਾਈ ਵਿੱਚ ਬੱਚਿਆਂ ਨੂੰ ਸਾਈਕਲੋਥੌਨ ਅਤੇ ਸਵਾਲ ਜਵਾਬ ਪ੍ਰਤੀਯੋਗਿਤਾ ਬਾਰੇ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਹਰਕ੍ਰਿਸ਼ਨ ਕੱਜਲਾ ਜੀ ਵਲੋਂ ਵੀ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਮਨੋਜ ਕੁੰਦਰਾ ਜੀ ਵਲੋਂ ਵੀ ਹਾਜਰੀ ਲਗਵਾਈ ਗਈ।