ਬ੍ਰਾਂਚ ਦੇ ਸ਼ੁਰੂ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਵਿਛੋੜਾ ਦੇ ਗਏ
(TTT) ਸੀ.ਪੀ.ਆਈ (ਐਮ) ਤਹਿਸੀਲ ਹੁਸ਼ਿਆਰਪੁਰ ਦੀ ਬ੍ਰਾਂਚ ਲਹਿਲੀ ਕਲਾਂ ਦੀ ਕਾਂਨਫਰੰਸ ਸਾਥੀ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਬ੍ਰਾਂਚ ਦੇ ਸ਼ੁਰੂ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਵਿਛੋੜਾ ਦੇ ਗਏ ਸਾਥੀ ਵਿਸ਼ੇਸ਼ ਕਰਕੇ ਬ੍ਰਾਂਚ ਸਕੱਤਰ ਸਾਥੀ ਮਨਜੀਤ ਸਿੰਘ ਨੂੰ ਇੱਕ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਥੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਪਾਰਟੀ ਵਿਧਾਨ ਅਤੇ ਨਿਯਮਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬ੍ਰਾਂਚ ਨੂੰ ਹਰ ਮਹੀਨੇ ਬਾਅਦ ਇੱਕ ਮੀਟਿੰਗ ਤੇ ਸਾਲ ਵਿੱਚ 12 ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ। ਮੀਟਿੰਗ ਵਿੱਚ ਪਿੰਡ ਦੀਆਂ ਰਾਜਨੀਤਿਕ ਧਿਰਾਂ, ਧਾਰਮਿਕ ਸੰਸਥਾਵਾਂ ਅਤੇ ਜਾਤੀਵਾਦੀ ਸੰਗਠਨਾਂ ਸੰਬੰਧੀ ਵਿਚਾਰ ਕਰਨਾ ਚਾਹੀਦਾ ਹੈ। ਸਮਾਜਿਕ ਕੰਮਾਂ ਵਿੱਚ ਜਿਵੇਂ ਖੇਡਾਂ, ਮੇਲੇ, ਪਿੰਡ ਦੇ ਵਿਕਾਸ ਅਤੇ ਸਾਫ ਸਫਾਈ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਆਮ ਲੋਕਾਂ ਦੇ ਪਰਿਵਾਰਿਕ ਮਸਲਿਆਂ ਨੂੰ ਬੈਠ ਕੇ ਉਨ੍ਹਾਂ ਨੂੰ ਸੁਲਝਾਉਣ, ਪੁਲਿਸ ਅਤੇ ਕਚਿਹਰੀਆਂ ਵੱਲ ਜਾਣ ਤੋਂ ਬਚਾਉਣ ਲਈ ਸਰਗਰਮ ਦਖਲ ਦਿੱਤਾ ਜਾਣਾ ਚਾਹੀਦਾ ਹੈ। ਪਿੰਡ ਅੰਦਰ ਜਨਤਕ ਜਥੇਬੰਦੀਆਂ ਦੀ ਉਸਾਰੀ ਦੇ ਨਾਲ-ਨਾਲ ਲੋਕਾਂ ਦੀ ਰਾਜਨੀਤਿਕ ਅਤੇ ਵਿਚਾਰਧਾਰਕ ਚੇਤਨਤਾਂ ਨੂੰ ਉਚਿਆਉਣ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਸਾਥੀ ਬਲਵਿੰਦਰ ਸਿੰਘ ਨੇ ਵੀ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਸਾਥੀਆਂ ਨੇ ਸਰਬਸੰਮਤੀ ਨਾਲ ਸਾਥੀ ਭੁਪਿੰਦਰ ਸਿੰਘ ਨੂੰ ਬ੍ਰਾਂਚ ਸਕੱਤਰ ਅਤੇ ਤਹਿਸੀਲ ਕਾਂਨਫਰੰਸ ਲਈ 2 ਸਾਥੀ- ਬਲਰਾਜ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਡੇਲੀਗੇਟ ਚੁਣ ਲਿਆ ਗਿਆ।