ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਈ-ਵੇਸਟ ਚੀਜ਼ਾਂ ਤੋਂ ਉਤਮ ਵਸਤਾਂ ਬਣਾਉਣ ਸਬੰਧੀ ਕਰਵਾਈ ਪ੍ਰਤਿਯੋਗਿਤਾ।
(TTT) ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ ਸਕੱਤਰ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੇ ਮਾਰਗ ਦਰਸ਼ਨ ਵਿੱਚ ਆਈ.ਕਿਉ.ਏ.ਸੀ ਦੇ ਸਹਿਯੋਗ ਨਾਲ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋਫੈਸਰ ਨਿਸ਼ਾ ਅਰੋੜਾ ਵੱਲੋਂ ਵੇਸਟ ਚੀਜ਼ਾਂ ਤੋਂ ਉੱਤਮ ਚੀਜ਼ਾਂ ਬਣਾਉਣ ਸਬੰਧੀ ਪ੍ਰਤਿਯੋਗਿਤਾ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ ਦੀਆਂ 14 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਆਸ਼ੂਤੋਸ਼ ਅਤੇ ਸਮੀਰਾ ਦੀ ਟੀਮ ਨੇ ਪਹਿਲਾ, ਰਾਘਵ ਸੋਨੀ ਅਤੇ ਕਾਵਿਯਾ ਅਨੰਦ ਦੀ ਟੀਮ ਨੇ ਦੂਜਾ, ਮੇਘਾ ਸ਼ਰਮਾ ਅਤੇ ਲਕਸ਼ਿਤਾ ਦੀ ਟੀਮ ਦੇ ਨਾਲ ਪ੍ਰਤਿਭਾ ਅਤੇ ਸਨੇਹਾ ਦੀ ਟੀਮ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਦਿਸ਼ਾਂਤ ਅਤੇ ਉਮੰਗ ਦੀ ਟੀਮ ਦੇ ਨਾਲ ਆਂਚਲ ਅਤੇ ਕਿਰਨ ਦੀ ਟੀਮ ਨੂੰ ਉਤਸਾਹਵਰਧਕ ਇਨਾਮ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਦੌਰਾਨ ਡਾ. ਮੋਨਿਕਾ , ਪ੍ਰੋ. ਮੋਨਿਕਾ ਕੰਵਰ, ਡਾ. ਕੰਵਰਦੀਪ ਸਿੰਘ ਧਾਲੀਵਾਲ ਅਤੇ ਪ੍ਰੋ.ਨੇਹਾ ਵਿਸ਼ਿਸ਼ਟ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ. ਪੂਜਾ, ਪ੍ਰੋ. ਕੇਸ਼ਵ ਅਤੇ ਪ੍ਰੋ. ਨੇਹਾ ਮੌਜੂਦ ਸਨ।