News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸਵਾਗਤ–ਪਹੁੰਚਦੇ ਹੀ ਹੋਏ ਬੇਹੱਦ ਭਾਵੁਕ

ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸਵਾਗਤ–ਪਹੁੰਚਦੇ ਹੀ ਹੋਏ ਬੇਹੱਦ ਭਾਵੁਕ

ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਲਈ ਕਈ ਦਿਨਾਂ ਤੋਂ ਪੈਰਿਸ ‘ਚ ਸੀ। ਵਿਨੇਸ਼ ਫੋਗਾਟ ਅੱਜ ਪੈਰਿਸ ਤੋਂ ਭਾਰਤ ਪਹੁੰਚੇ ਹਨ। ਭਾਰਤ ਪਰਤਣ ‘ਤੇ ਆਈਜੀਆਈ ਏਅਰਪੋਰਟ ‘ਤੇ ਉਨ੍ਹਾਂ ਦਾ ਫੁੱਲਾਂ ਅਤੇ ਹਾਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਵਰਗੇ ਦਿੱਗਜ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ , ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਭਾਵੁਕ ਹੋ ਗਏ। ਵਿਨੇਸ਼ ਫੋਗਾਟ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਸ਼ਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੇ ਗਲ ਲੱਗ ਕਾਫੀ ਭਾਵੁਕ ਹੋ ਗਏ।