News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਚਿੱਟੇ ਦਿਨ ਵੱਡੀ ਵਾਰਦਾਤ, ਦੁਕਾਨ ਦੇ ਬਾਹਰੋਂ ਸ਼ਰੇਆਮ ਸਮਾਨ ਚੋਰੀ ਕਰਕੇ ਲੈ ਗਏ ਚੋਰ

ਚਿੱਟੇ ਦਿਨ ਵੱਡੀ ਵਾਰਦਾਤ, ਦੁਕਾਨ ਦੇ ਬਾਹਰੋਂ ਸ਼ਰੇਆਮ ਸਮਾਨ ਚੋਰੀ ਕਰਕੇ ਲੈ ਗਏ ਚੋਰ

ਬੰਗਾ (TTT) : ਬੰਗਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ ਲੁਟੇਰੇ ਅਤੇ ਚੋਰ ਬੇਖੌਫ ਹੋ ਕੇ ਸ਼ਰੇਆਮ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹੇ ਹਨ ਜਦਕਿ ਪੁਲਸ ਲਾਚਾਰ ਅਤੇ ਬੇਵੱਸ ਜਿਹੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਲੁਟੇਰੇ ਜਿਸ ‘ਤੇ ਅੱਖ ਰੱਖਦੇ ਹਨ ਉਹ ਉਸ ਨੂੰ ਲੈ ਜਾਂਦੇ ਹਨ ਅਤੇ ਪੁਲਸ ਪਾਰਟੀਆਂ ਹਮੇਸ਼ਾ ਦੀ ਤਰ੍ਹਾਂ ਜਾਂਚ ਵਿਚ ਹੀ ਰੁਝੀਆਂ ਨਜ਼ਰ ਆਉਂਦੀਆਂ ਹਨ। ਕੁਝ ਇਸ ਤਰ੍ਹਾਂ ਦਾ ਹੀ ਬੰਗਾ ਰੇਲਵੇ ਰੋਡ ‘ਤੇ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਉਕਤ ਦੁਕਾਨ ਦੇ ਅੱਗੇ ਰੱਖੇ ਸਾਮਾਨ ਵਿਚੋਂ ਦੋ ਰਿਫਾਇੰਡ ਨਾਲ ਭਰੇ ਪੀਪੇ ਚੋਰੀ ਕਰ ਮੋਟਰਸਾਈਕਲ ‘ਤੇ ਨੋ ਦੋ ਗਿਆਰਾਂ ਹੋ ਗਏ। ਬੇਸ਼ੱਕ ਉਕਤ ਵਾਰਦਾਤ ਵਿਚ ਦੁਕਾਨਦਾਰ ਦਾ ਤਿੰਨ ਤੋਂ ਚਾਰ ਹਜ਼ਾਰ ਰੁਪਏ ਦਾ ਹੀ ਨੁਕਸਾਨ ਹੋਇਆ ਪਰ ਚੋਰਾਂ ਵੱਲੋ ਚਿੱਟੇ ਦਿਨ ਸ਼ਰੇਆਮ ਦਿੱਤੇ ਇਸ ਵਾਰਦਾਤ ਨੂੰ ਅੰਜਾਮ ਨਾਲ ਇਕ ਵਾਰ ਲੋਕਾ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।