News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮੰਦਬੁੱਧੀ ਨੌਜਵਾਨ ਨੂੰ ਜਾਤੀ ਸੂਚਕ ਗੱਲਾਂ ਕੱਢਦੇ ਹੋਏ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਮੰਦਬੁੱਧੀ ਨੌਜਵਾਨ ਨੂੰ ਜਾਤੀ ਸੂਚਕ ਗੱਲਾਂ ਕੱਢਦੇ ਹੋਏ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (TTT )- ਟਾਂਡਾ ਉੜਮੁੜ ਦੇ ਪਿੰਡ ਬਾਬਕ ਦੇ ਇਕ ਘਰ ਵਿਚ ਜਬਰੀ ਦਾਖ਼ਲ ਹੋ ਕੇ ਮੰਦ ਬੁੱਧੀ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਜਾਤੀਸੂਚਕ ਗਾਲਾਂ ਕੱਢਣ ਦੇ ਦੋਸ਼ ਵਿਚ ਟਾਂਡਾ ਪੁਲਸ ਨੇ 3 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸੁਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਬਾਬਕ ਦੇ ਬਿਆਨ ਦੇ ਆਧਾਰ ‘ਤੇ ਹਰਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬਾਬਕ,ਮਨਿੰਦਰ ਸਿੰਘ ਪੁੱਤਰ ਸ਼ਮਿੰਦਰ ਸਿੰਘ ਵਾਸੀ ਦਰੀਆ,ਜਸਵੀਰ ਸਿੰਘ ਉਰਫ਼ ਘੋੜਾ ਵਾਸੀ ਦਰੀਆ ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ 8 ਅਗਸਤ ਦੀ ਦੇਰ ਸ਼ਾਮ ਨੂੰ ਉਸ ਦੇ ਘਰ ਵਿਚ ਜਬਰੀ ਦਾਖ਼ਲ ਹੋ ਕੇ ਉਸ ਦੇ ਮੰਦਬੁੱਧੀ ਪੁੱਤਰ ਕਮਲਜੀਤ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਜਾਤੀਸੂਚਕ ਗਾਲਾਂ ਕੱਢਦੇ ਹੋਏ ਘਰ ਦਾ ਸਾਮਾਨ ਖਿਲਾਰ ਦਿੱਤਾ। ਲੋਹੇ ਦੀ ਰਾਡ ਨਾਲ ਹਮਲਾ ਹੋਣ ‘ਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ, ਜਿਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।