ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲੇ ਬੱਚਿਆਂ ਲਈ ਖੋਲ੍ਹਿਆ ਗਿਆ ਇਹ ਸਕੂਲ ਬਣਿਆ ਖਿੱਚ ਦਾ ਕੇਂਦਰ
ਗੁਰਦਾਸਪੁਰ (TTT) ਸਥਾਨਕ ਪਿੰਡ ਮਾਨਕੌਰ ’ਚ ਰਮੇਸ਼ ਮਹਾਜਨ ਨੈਸ਼ਨਲ ਐਵਾਰਡੀ ਵੱਲੋਂ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਬੱਚਿਆਂ ਲਈ ਖੋਲ੍ਹਿਆ ਗਿਆ ਮੁੱਢਲੇ ਵਿੱਦਿਆ ਸਟੱਡੀ ਸੈਂਟਰ ਦਾ ਸਵਾਮੀ ਸਰਵਾਨੰਦ ਕਾਲਜ ਆਫ਼ ਐਜੂਕੇਸ਼ਨ ਦੀਨਾਨਗਰ ਨੇ ਪ੍ਰਿੰਸੀਪਲ ਡਾ. ਜੇ. ਕੇ.ਐੱਸ ਚੌਹਾਨ ਦੀ ਅਗਵਾਈ ’ਚ ਆਪਣੇ ਬੀ. ਐੱਡ ਕਾਲਜ ਦੇ 50 ਵਿਦਿਆਰਥੀਆਂ ਦੇ ਨਾਲ ਇਸ ਸਕੂਲ ਦਾ ਦੌਰਾ ਕੀਤਾ। ਗੱਲਬਾਤ ਕਰਦਿਆ ਪ੍ਰਿੰਸੀਪਲ ਡਾ. ਜੇ. ਕੇ. ਐੱਸ ਚੌਹਾਨ ਨੇ ਕਿਹਾ ਕਿ ਰਮੇਸ਼ ਮਹਾਜਨ ਦੀ ਯੋਗ ਅਗਵਾਈ ਅਤੇ ਨਿਯੰਤਰਣ ਅਧੀਨ ਮੁੱਢਲੇ ਸਿੱਖਿਆ ਸਟੱਡੀ ਸੈਂਟਰ ਵਿਚ ਵਿਦਿਆਰਥੀ ਜੀਵਨ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਸਥਾਪਿਤ ਕੀਤਾ ਹੈ। ਹੁਣ ਇਹ ਕੇਂਦਰ ਸ਼ਹਿਰ ਦੇ ਲੋਕਾਂ ਲਈ ਹੀ ਨਹੀਂ, ਸਗੋਂ ਸ਼ਹਿਰ ਤੋਂ ਬਾਹਰਲੇ ਵਿਦਿਅਕ ਅਦਾਰਿਆਂ ਲਈ ਵੀ ਖਿੱਚ ਦਾ ਕੇਂਦਰ ਬਣ ਗਿਆ ਹੈ।