ਰੈਣਕ ਬਾਜ਼ਾਰ ਦੇ ਕਾਰੋਬਾਰੀ ਮਾਨਵ ਖੁਰਾਣਾ ਨੇ ਹਸਪਤਾਲ ‘ਚ ਤੋੜਿਆ ਦਮ, ਖ਼ੁਦ ਨੂੰ ਮਾਰੀ ਸੀ ਗੋਲ਼ੀ
ਜਲੰਧਰ –(TTT) ਸ਼ਹਿਰ ਦੇ ਪਾਸ਼ ਇਲਾਕੇ ਨਿਊ ਜਵਾਹਰ ਨਗਰ ਸਥਿਤ ਮਨਿਆਰੀ ਕਾਰੋਬਾਰੀ ਮਾਨਵ ਖੁਰਾਣਾ ਆਪਣੀ ਹੀ ਲਾਇਸੈਂਸੀ ਰਿਵਾਲਵਰ ਤੋਂ ਸ਼ੱਕੀ ਹਾਲਾਤ ਵਿਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੇ ਮੰਗਲਵਾਰ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਉਸ ਦੀ ਪਤਨੀ ਸਵਿਤਾ ਦੇ ਬਿਆਨਾਂ ’ਤੇ ਕੁੱਲ 7 ਮੁਲਜ਼ਮਾਂ ’ਤੇ ਬੀ. ਐੱਨ. ਐੱਸ. ਦੀ ਧਾਰਾ 108 ਅਤੇ 61/2 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਮਾਨਵ ਖੁਰਾਣਾ ਪਿਛਲੇ ਡੇਢ-ਦੋ ਮਹੀਨਿਆਂ ਤੋਂ ਪ੍ਰੇਸ਼ਾਨ ਸਨ ਕਿਉਂਕਿ ਉਨ੍ਹਾਂ ਨੂੰ ਕੁਝ ਲੋਕ ਪੈਸਿਆਂ ਸਬੰਧੀ ਪ੍ਰੇਸ਼ਾਨ ਕਰ ਰਹੇ ਸਨ। ਪਤਨੀ ਨੇ ਪੁਲਸ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਉਨ੍ਹਾਂ ਨੇ ਪੈਸੇ ਦੇਣੇ ਸਨ, ਉਹ ਉਨ੍ਹਾਂ ਦੇ ਪੈਸੇ ਦੇ ਚੁੱਕੇ ਸਨ ਪਰ ਫਿਰ ਵੀ ਉਕਤ ਲੋਕ ਉਸ ਦੇ ਪਤੀ ਨੂੰ ਪ੍ਰੇਸ਼ਾਨ ਕਰ ਰਹੇ ਸਨ।