News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਰੋਟਰੀ ਆਈ ਬੈਂਕ ਨੇ ਲਾਇਸੈਂਸ ਵਿੱਚ ਅੱਖਾਂ ਦਾਨ ਕਰਨ ਸਬੰਧੀ ਕਾਲਮ ਜੁੜਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ: ਆਰ.ਟੀ.ਏ. ਰਵਿੰਦਰ ਸਿੰਘ

ਸੰਜੀਵ ਅਰੋੜਾ ਦੀ ਅਗਵਾਈ ਹੇਠ ਰੋਟਰੀ ਆਈ ਬੈਂਕ ਦੇ ਅਹੁਦੇਦਾਰਾਂ ਨੇ ਕੀਤਾ ਸਨਮਾਨਿਤ ਅਤੇ ਅੱਖਾਂ ਦਾਨ ਕਰਨ ਦੀ ਸਹਿਮਤੀ ਦੇਣ ਵਾਲਿਆਂ ਦੀ ਸੂਚੀ ਦੀ ਮੰਗ ਕੀਤੀ।

ਹੁਸ਼ਿਆਰਪੁਰ 10 ਜੂਨ (ਬਜਰੰਗੀ ਪਾਂਡੇ):ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਅਹੁਦੇਦਾਰਾਂ ਨੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸੰਜੀਵ ਅਰੋੜਾ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਦੇ ਆਰ.ਟੀ.ਏ ਰਵਿੰਦਰ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਆਰ.ਟੀ.ਏ. ਦਾ ਸਨਮਾਨ ਅਤੇ ਧੰਨਵਾਦ ਕੀਤਾ ਤੇ ਮੰਗ ਕੀਤੀ ਕਿ ਨਵੇਂ ਬਣ ਰਹੇ ਡਰਾਈਵਿੰਗ ਲਾਇਸੈਂਸਾਂ `ਚ ਅੱਖਾਂ ਦਾਨ ਕਰਨ ਲਈ ਆਪਣੀ ਸਹਿਮਤੀ ਦੇਣ ਵਾਲੇ ਲੋਕਾਂ ਦੀ ਸੂਚੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂ ਸੰਮਾਨਿਤ ਕੀਤਾ ਜਾ ਸਕੇ। ਇਸ ਮੌਕੇ ਸ੍ਰੀ ਅਰੋੜਾ ਨੇ ਆਰ.ਟੀ.ਏ ਨੂੰ ਦੱਸਿਆ ਕਿ ਰੋਟਰੀ ਆਈ ਬੈਂਕ ਦੀ ਟੀਮ ਦਾ ਉਦੇਸ਼ ਨਾ ਕੇਵਲ ਪੰਜਾਬ ਸਗੋਂ ਪੂਰੇ ਦੇਸ਼ ਨੂੰ ਕੋਰਨੀਅਲ ਅੰਨ੍ਹੇਪਣ ਤੋਂ ਮੁਕਤ ਕਰਨਾ ਹੈ।

ਇਸ ਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਲਾਇਸੈਂਸ ਵਿਚ ਅੱਖਾਂ ਦਾਨ ਕਰਨ ਵਾਲਾ ਕਾਲਮ ਜੋੜਨਾ ਮੀਲ ਦਾ ਪੱਥਰ ਸਾਬਤ ਹੋਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਆਈ ਬੈਂਕਾਂ ਨਾਲ ਸੰਪਰਕ ਕੀਤਾ ਗਿਆ ਹੈ ਤਾਂ ਜੋ ਕੋਰਨੀਆ ਦਾਨ ਲੈਣ ਅਤੇ ਅਪਰੇਸ਼ਨ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਚੇਅਰਮੈਨ ਜੇ.ਬੀ. ਬਹਿਲ ਨੇ ਆਰ.ਟੀ.ਏ ਨੂੰ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ ਛੋਟੇ ਬੱਚਿਆਂ ਸਮੇਤ 3800 ਤੋਂ ਵੱਧ ਲੋਕਾਂ ਦੇ ਕੋਰਨੀਆ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਸ੍ਰੀ ਬਹਿਲ ਨੇ ਕਿਹਾ ਕਿ ਉਹ ਪਿਛਲੇ ਦਿਨੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਅੱਖਾਂ ਦਾਨ ਦੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰਿਆ ਸੀ ਅਤੇ ਅਜਿਹਾ ਕਰਨ ਵਾਲੇ ਉਹ ਪੰਜਾਬ ਦੇ ਪਹਿਲੇ ਕੈਬਨਿਟ ਮੰਤਰੀ ਸਨ, ਜੋ ਹੋਰਨਾਂ ਲਈ ਪ੍ਰੇਰਨਾ ਸਰੋਤ ਹਨ।

ਇਸ ਦੌਰਾਨ ਆਰ .ਟੀ .ਏ ਰਵਿੰਦਰ ਸਿੰਘ ਗਿੱਲ ਨੇ ਸੁਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸੁਸਾਇਟੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸੂਚੀ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਵੀ ਲਾਗੂ ਕੀਤਾ ਜਾਵੇਗਾ। ਸ੍ਰੀ ਸਿੰਘ ਨੇ ਕਿਹਾ ਕਿ ਸੁਸਾਇਟੀ ਨੇ ਲਾਇਸੰਸ ਵਿੱਚ ਅੱਖਾਂ ਦਾਨ ਕਾਲਮ ਜੁੜਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ, ਜੋ ਕਿ ਮਨੁੱਖਤਾ ਦੀ ਸੇਵਾ ਲਈ ਪ੍ਰੇਰਣਾਦਾਇਕ ਕਦਮ ਹੈ। ਇਸ ਮੌਕੇ ਮਦਨ ਲਾਲ ਮਹਾਜਨ, ਵਿਜੇ ਅਰੋੜਾ, ਰਮਿੰਦਰ ਸਿੰਘ ਆਦਿ ਹਾਜ਼ਰ ਸਨ ।

ਫੋਟੋ ਕੈਪਸ਼ਨ: ਆਰ.ਟੀ.ਏ ਰਵਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਹੇ ਸੰਜੀਵ ਅਰੋੜਾ, ਜੇਬੀ ਬਹਿਲ, ਵਿਜੇ ਅਰੋੜਾ ਤੇ ਹੋਰ