ਮਾਨਸਿਕ ਸਿਹਤ, ਉਪਚਾਰ ਤੇ ਬਜ਼ੁਰਗਾਂ ਦੀ ਦੇਖਭਾਲ ਸਬੰਧੀ ਛੇ ਰੋਜ਼ਾ ਸਿਖਲਾਈ ਪ੍ਰੋਗਰਾਮ ਮੁਕੰਮਲ: ਡਾ. ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ, 05 ਅਗਸਤ 2024 (TTT) ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸੱਤ ਬਲਾਕਾਂ ਪੋਸੀ,ਹਾਰਟਾ ਬਡਲਾ, ਚੱਕੋਵਾਲ, ਭੂੰਗਾਂ, ਬੁੱਢਾਵੜ, ਮੰਡਮੰਡੇਰ ਅਤੇ ਟਾਂਡਾਂ ਵਿਖੇ ਸਬੰਧਤ ਸੀਨੀਅਰ ਮੈਡੀਕਲ ਅਫਸਰਾਂ ਦੀ ਅਗਵਾਈ ਹੇਠ ਚੱਲ ਰਹੀ ਬਲਾਕਾਂ ਦੀਆਂ ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਦੀ ਛੇ ਰੋਜ਼ਾ ਸਿਖਲਾਈ ਪ੍ਰੋਗਰਾਮ ਮੁਕੰਮਲ ਹੋ ਗਿਆ ਹੈ । ਇਸ ਮੌਕੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਇਹ ਸਿਖਲਾਈ ਜ਼ਿਲ੍ਹਾ ਅਤੇ ਬਲਾਕਾਂ ਦੇ ਟਰੇਨਰਾਂ ਵਲੋਂ ਦਿੱਤੀ ਗਈ ਜਿਸ ਵਿੱਚ ਮਾਨਸਿਕ ਤੇ ਨਿਊਰੋਲੋਜੀਕਲ ਸਥਿਤੀਆਂ, ਨਸ਼ਿਆਂ ਨਾਲ ਹੋਣ ਵਾਲੇ ਮਾੜੇ ਪ੍ਰਭਾਵ ਖਾਸ ਕਰ ਕੇ ਮਾਨਸਿਕ ਸਿਹਤ ਸਬੰਧੀ ਪੈਦਾ ਹੋਣ ਵਾਲੇ ਵਿਕਾਰ, ਉਪਚਾਰਕ ਤੇ ਬਜ਼ੁਰਗਾਂ ਦੀ ਕਿਵੇਂ ਦੇਖਭਾਲ ਕਰਨੀ ਹੈ ਆਦਿ ਬਾਰੇ ਦਿੱਤੀ ਗਈ ਹੈ ।ਉਹਨਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਤੇ ਤਣਾਅ ਮੁਕਤ ਰਹਿਣ ਲਈ ਪੋਸ਼ਟਿਕ ਅਹਾਰ, ਕਸਰਤ, ਸਕਾਰਾਤਮਕ ਸਮਾਜਕ ਵਰਤਾਰਾ, ਅਧਿਆਤਮਕ ਤੌਰ ‘ਤੇ ਮਜ਼ਬੂਤ ਬਣਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨ ਨਾਲ ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਸਾਡੀ ਮਾਨਸਿਕ ਸਿਹਤ ਤੇ ਵੀ ਗਹਿਰਾ ਅਸਰ ਹੁੰਦਾ ਹੈ।ਇਸ ਲਈ ਜਿੰਨਾ ਅਸੀਂ ਨਸ਼ਿਆ ਤੋਂ ਦੂਰ ਰਹਾਗੇ ਸਾਡੀ ਮਾਨਸਿਕ ਸਿਹਤ ਉਨੀ ਹੀ ਬਿਹਤਰ ਹੋਵੇਗੀ।ਉਨਾਂ ਕਿਹਾ ਕਿ ਉਪਚਾਰਕ ਦੇਖਭਾਲ ਵਿੱਚ ਅਸੀਂ ਲਾਇਲਾਜ ਰੋਗਾਂ ਨਾਲ ਲੜਣ ਵਾਲੇ ਮਰੀਜ਼ਾਂ ਦੇ ਦੁੱਖ-ਦਰਦ ਚਾਹੇ ਉਹ ਸਰੀਰਕ ਹੋਣ, ਮਾਨਸਿਕ ਹੋਣ, ਵਿੱਤੀ ਜਾਂ ਸਮਾਜਿਕ ਹੋਣ ਉਨ੍ਹਾਂ ਨੂੰ ਘੱਟ
ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੇਖਭਾਲ ਸਬੰਧੀ ਜੇਕਰ ਉਹ ਚੱਲ ਫਿਰ ਸਕਦੇ ਹਨ ਉਨ੍ਹਾਂ ਦੀ ਕਿਵੇਂ ਦੇਖਭਾਲ ਕਰਨੀ ਜਾ ਜੇਕਰ ਉਹ ਬਿਸਤਰਿਆਂ ‘ਤੇ ਪਏ ਹਨ ਉਨ੍ਹਾਂ ਦੀ ਕਿਵੇਂ ਦੇਖਭਾਲ ਕਰ ਕੇ ਉਨ੍ਹਾਂ ਦਾ ਬੁਢਾਪਾ ਬਿਹਤਰ ਕਰ ਸਕਦੇ ਹਾਂ ,ਬਾਰੇ ਇਹ ਸਿਖਲਾਈ ਦਿੱਤੀ ਗਈ ਹੈ।ਉਨਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਆਸ਼ਾ ਤੇ ਆਸ਼ਾ ਫੈਸਲੀਟੇਟਰ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਸੰਭਾਲ ਕਰਨ ਵਿੱਚ ਆਪਣਾ ਫਰਜ਼ ਬਾ-ਖ਼ੂਬੀ ਨਿਭਾੳੇਣਗੀਆਂ।ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਅਗਾਂਹ ਵੀ ਅਜੇਹੇ ਸਿਖਲਾਈ ਪ੍ਰੋਗਰਾਮ ਜਾਰੀ ਰਹਿਣਗੇ ਤਾਂ ਕਿ ਲੋਕ ਆਪਣੇ ਨੂੰ ਸਿਹਤ ਪਖੋਂ ਸੁਰੱਖਿਅਤ ਅਤੇ ਨਿਰੋਗ ਮਹਿਸੂਸ ਕਰਨ।