ਡਾ. ਲਖਵੀਰ ਸਿੰਘ ਪੰਜਾਬ ਕਾਂਗਰਸ ਐਸ.ਸੀ ਵਿੰਗ ਦੇ ਵਾਈਸ ਚੇਅਰਮੈਨ ਵਜੋਂ ਨਿਯੁਕਤ
ਸਾਬਕਾ ਡੀ ਐਚ ਉ ਲਖਵੀਰ ਸਿੰਗ ਵੱਲੋ ਪੰਜਾਬ ਕਾਂਗਰਸ ਦਾ ਧੰਨਵਾਦ
ਕੁਲਦੀਪ ਸਿੰਘ ਵੈਦ ਚੇਅਰਮੈਨ ਪੰਜਾਬ ਕਾਂਗਰਸ (ਐਸ.ਸੀ ਵਿੰਗ)ਵੱਲੋ ਨਿਯੁਕਤੀ ਪੱਤਰ ਦਿੱਤਾ
ਹੁਸ਼ਿਆਰਪੁਰ 05 ਅਗਸਤ ( ਬਜਰੰਗੀ ਪਾਂਡੇ ) : (TTT) ਪੰਜਾਬ ਕਾਂਗਰਸ (ਐਸਸੀ ਵਿੰਗ) ਵੱਲੋਂ ‘ਸੰਵਿਧਾਨ ਰੱਖਿਅਕ ਕਮੇਟੀ’ ਦੀ ਉਚੇਚੀ ਮੀਟਿੰਗ ਹੋਟਲ ‘ਕਲਾਰਕਸ ਇੰਨ’ਪੱਖੋਵਾਲ ਰੋਡ ,ਲੁਧਿਆਣਾ ਵਿਖੇ ਸ: ਕੁਲਦੀਪ ਸਿੰਘ ਵੈਦ (ਸੇਵਾ ਮੁਕਤ ਆਈ.ਏ.ਐਸ ,ਸਾਬਕਾ ਐਮ.ਐਲ.ਏ) ਅਤੇ ਮੌਜੂਦਾ ਚੇਅਰਮੈਨ ਪੰਜਾਬ ਕਾਂਗਰਸ (ਐਸ.ਸੀ ਵਿੰਗ) ਜੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਐਸ. ਸੀ ਵਿੰਗ ਦੇ ਚੇਅਰਮੈਨ ਸ੍ਰੀ ਰਾਜੇਸ਼ ਲਿਲੋਤੀਆ ਜੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ‘ਸੰਵਿਧਾਨ ਰੱਖਿਅਕ ਕਮੇਟੀ’ ਦੇ ਪ੍ਰੋਗਰਾਮ ਬਾਰੇ ਸਮੂਹ ਮੈਂਬਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ | ਰਾਸ਼ਟਰੀ ਚੇਅਰਮੈਨ ਸ੍ਰੀ ਰਾਜੇਸ਼ ਲਿਲੋਤੀਆ ਜੀ ਨੇ ਪੰਜਾਬ ਵਿੱਚੋਂ ਲੁਧਿਆਣਾ ਜ਼ਿਲ੍ਹੇ ਨੂੰ ਬਤੌਰ ਪਾਇਲਟ ਪ੍ਰੋਜੈਕਟ ਚੁਣਿਆ | ਮਾਲਵਾ ਜੋਨ ਦੇ ਸਮੂਹ ਜ਼ਿਲ੍ਾ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੇ ‘ਸੰਵਿਧਾਨ
ਰੱਖਿਅਕ ਕਮੇਟੀ’ ਦੇ ਰਾਸ਼ਟਰੀ ਪ੍ਰੋਗਰਾਮ ਨੂੰ ਸੰਪੂਰਨ ਰੂਪ ਨਾਲ ਸਫਲ ਬਣਾਉਣ ਦਾ ਸੰਕਲਪ ਲਿਆ ਅਤੇ ਪੰਜਾਬ ਚੇਅਰਮੈਨ (ਐਸ.ਸੀ ਵਿੰਗ) ਸ੍ਰੀ ਕੁਲਦੀਪ ਸਿੰਘ ਵੈਦ ਜੀ ਨੇ ਉਨਾਂ ਨੂੰ ਇਸ ਪ੍ਰੋਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਛੱਡਣ ਦਾ ਭਰੋਸਾ ਦਿੱਤਾ | ਇਸ ਮੌਕੇ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ (ਸਾਬਕਾ ਐਮ.ਐਲ.ਏ) ,ਸ: ਗੁਰਪ੍ਰੀਤ ਸਿੰਘ ਲੱਖੀ ਪੱਖੋਂ ,ਡਾ. ਲਖਵੀਰ ਸਿੰਘ (ਸੇਵਾ ਮੁਕਤ ਡੀ.ਐਚ.ਓ ) ਜੀ ਨੂੰ ਪੰਜਾਬ ਕਾਂਗਰਸ ਐਸ.ਸੀ ਵਿੰਗ ਦੇ ਵਾਈਸ ਚੇਅਰਮੈਨ ਵਜੋਂ ਨਿਯੁਕਤੀ ਪੱਤਰ ਵੰਡੇ ਗਏ | ਇਸ ਮੀਟਿੰਗ ਵਿੱਚ ਸ੍ਰੀ ਕੰਵਰ ਹਰਪ੍ਰੀਤ ਸਿੰਘ (ਪੰਜਾਬ ਕਾਂਗਰਸ ਸਪੋਕਸ ਪਰਸਨ), ਸ੍ਰੀ ਹਰਕਰਨਦੀਪ ਸਿੰਘ (ਸਾਬਕਾ ਕੌਂਸਲਰ), ਸ੍ਰੀ ਕੇ .ਐਸ ਸੰਧੂ (ਓ.ਐਸ.ਡੀ ) ਅਤੇ ਸ: ਦਰਸ਼ਨ ਸਿੰਘ ਸਿੱਧੂ ਜੀ ਨੇ ਉਚੇਚੇ ਤੌਰ ਤੇ ਭਾਗ ਲਿਆ