ਗੁਰੂ ਨਗਰੀ ’ਚ ਇਸ ਬੀਮਾਰੀ ਨੇ ਪਸਾਰੇ ਪੈਰ, ਮਰੀਜ਼ਾਂ ਦੀ ਗਿਣਤੀ ਵਧੀ, ਸਿਵਲ ਸਰਜਨ ਵੱਲੋਂ ਐਡਵਾਈਜਰੀ ਜਾਰੀ
ਅੰਮ੍ਰਿਤਸਰ (TTT) ਬਰਸਾਤੀ ਮੌਸਮ ਦੌਰਾਨ ਹੁਣ ਡਾਇਰੀਆ ਦੀ ਬੀਮਾਰੀ ਵੀ ਪੈਰ ਪਸਾਰਨ ਲੱਗ ਪਈ ਹੈ। ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ. ਅਤੇ ਪ੍ਰਾਈਵੇਟ ਡਾਕਟਰਾਂ ਕੋਲ ਦਿਨੋਂ- ਦਿਨ ਉਲਟੀਆਂ, ਟੱਟੀਆਂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਡਾਇਰੀਆ ਨਾਲ ਪੀੜੜ 0 ਤੋਂ 14 ਸਾਲ ਦੇ ਬੱਚਿਆਂ ਦੀ ਗਿਣਤੀ ਜਿੱਥੇ ਵਧੇਰੇ ਹੈ, ਉੱਥੇ ਹੀ ਬਜ਼ੁਰਗਾਂ ਨੂੰ ਵੀ ਇਸ ਬੀਮਾਰੀ ਨੇ ਆਪਣੀ ਜਕੜ ਵਿਚ ਲਿਆ ਹੈ।
ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਡਾਇਰੀਆ ਸਬੰਧੀ ਐਡਵਾਈਜਰੀ ਜਾਰੀ ਕਰਦਿਆਂ ਲੋਕਾਂ ਨੂੰ ਆਪਣੀ ਅਤੇ ਬਜ਼ੁਰਗਾਂ ਦੀ ਸਿਹਤ ਤੋਂ ਇਲਾਵਾ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਬਾਹਰੀ ਅਤੇ ਕੱਟੇ ਹੋਏ ਬਾਜ਼ਾਰੀ ਫਲ ਖਾਣ ਤੋਂ ਮਨਾਹੀ ਕੀਤੀ ਹੈ। ਸਿਵਲ ਸਰਜਨ ਨੇ ਸਰਕਾਰੀ ਸਿਹਤ ਸੇਵਾਵਾਂ ਚੁਸਤ-ਦਰੁਸਤ ਹੋਣ ਦਾ ਦਾਅਵਾ ਕਰਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦੀ ਗੱਲ ਕਹੀ ਹੈ।