ਕਸਬਾ ਉੱਚੀ-ਬੱਸੀ ਵਿਖੇ ਬਿਜਲੀ ਕੱਟਾਂ ਕਾਰਨ 200 ਤੋਂ ਵੱਧ ਵਿਅਕਤੀਆ ਨੇ ਬਿਜਲੀ ਵਿਭਾਗ ਵਿਰੁੱਧ ਦਿੱਤਾ ਧਰਨਾ
ਦਸੂਹਾ (TTT)-ਦਸੂਹਾ ਨਜ਼ਦੀਕ ਕਸਬਾ ਉੱਚੀ ਬੱਸੀ ਵਿਖੇ ਬੀਤੀ ਰਾਤ ਲਗਭਗ 10 ਵਜੇ ਬਿਜਲੀ ਵਿਭਾਗ ਦੀ ਮਾੜੀ ਕਾਰਜਸੈਲੀ ਅਤੇ ਲਗਾਤਾਰ ਲਗਦੇ ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹੋ ਕੇ 200 ਤੋਂ ਵੱਧ ਵਿਅਕਤੀਆਂ ਵੱਲੋਂ ਕੋਮੀ ਰਾਜ ਮਾਰਗ ਉੱਚੀ ਬੱਸੀ ਵਿਖੇ ਰਾਹੁਲ ਕੁਮਾਰ ਸਾਬਕਾ ਸਰਪੰਚ ਸੁਖਦੇਵ ਸਿੰਘ ਸੰਸਾਰ ਸਿੰਘ ਅਮਰਜੀਤ ਸਿੰਘ ਗੋਲਡੀ ਸੇਵਾ ਸਿੰਘ ਹੈਪੀ ਮੈਡੀਕੋਜ ਦੀ ਮੁੱਖ ਅਗਵਾਈ ਹੇਠ ਟ੍ਰੈਫਿਕ ਜਾਮ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਕੁਮਾਰ ਅਤੇ ਅਮਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਰੋਜ਼ਾਨਾ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਸਬੰਧਤ ਅਧਿਕਾਰੀਆਂ ਨੂੰ ਲਗਾਤਾਰ ਸੰਪਰਕ ਕਰਨ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ‘ਤੇ ਸਮੂਹ ਧਰਨਾ ਕਾਰੀਆ ਨੇ ਪੰਜਾਬ ਸਰਕਾਰ ਬਿਜਲੀ ਵਿਭਾਗ ਮੁਰਦਾਬਾਦ ਦੇ ਲਗਾਤਾਰ ਨਾਅਰੇ ਲਗਾਏ ਅਤੇ ਇਹ ਜਾਮ ਲਗਭਗ 1 ਘੰਟਾਂ ਤੱਕ ਜਾਰੀ ਰਿਹਾ।