ਵਿਦੇਸ਼ ਜਾਣ ਦੇ ਚੱਕਰ ‘ਚ ਕਸੂਤੀਆਂ ਫੱਸ ਰਹੀਆਂ ਪੰਜਾਬ ਦੀਆਂ ਕੁੜੀਆਂ! ਹੈਰਾਨ ਕਰੇਗੀ ਰਿਪੋਰਟ
(TTT) ਪੰਜਾਬ ਵਿਚ ਚੰਗੇ ਭਵਿੱਖ ਦਾ ਸੁਫ਼ਨਾ ਲੈ ਕੇ ਵੇਖੋ-ਵੇਖੀ ਵਿਦੇਸ਼ ਜਾਣ ਦੀ ਦੌੜ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਚੰਗੇ ਭਵਿੱਖ ਦੇ ਚੱਕਰ ਵਿਚ ਕੁੜੀਆਂ ਨੂੰ ਇੰਨਾ ਕਸੂਤਾ ਫਸਾ ਦਿੱਤਾ ਜਾਂਦਾ ਹੈ ਕਿ ਉਹ ਡੂੰਘੀ ਦਲਦਲ ਵਿਚ ਫੱਸ ਜਾਂਦੀਆਂ ਹਨ ਤੇ ਨਿਕਲਣ ਲਈ ਤਰਲੋਮੱਛੀ ਹੁੰਦੀਆਂ ਰਹਿੰਦੀਆਂ ਹਨ। ਵਿਦੇਸ਼ ਜਾਣ ਦੀਆਂ ਚਾਹਵਾਨ ਕੁੜੀਆਂ, ਵਿਸ਼ੇਸ਼ ਤੌਰ ‘ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਨੂੰ ਟ੍ਰੈਵਲ ਏਜੰਟ ਠੱਗੀ ਅਤੇ ਧੋਖਾਧੜੀ ਦੇ ਜਾਲ ਵਿਚ ਫਸਾ ਰਹੇ ਹਨ। ਇਸ ਦੇ ਲਈ ਹੋਰ ਕਿਸੇ ਨੂੰ ਨਹੀਂ ਸਗੋਂ ਉਨ੍ਹਾਂ ਦੀਆਂ ਹੀ ਰਿਸ਼ਤੇਦਾਰ ਔਰਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ।