ਘਰ ’ਚੋਂ ਸੋਨੇ ਦੀਆਂ ਮੁੰਦਰੀਆਂ, ਅਮਰੀਕੀ ਡਾਲਰ ਤੇ ਮੋਬਾਇਲ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
(TTT) ਕਪੂਰਥਲਾ-ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸੰਤਪੁਰਾ ਸਥਿਤ ਗੁਰਦੁਆਰਾ ਬਾਬਾ ਠਾਕਰ ਸਿੰਘ ਨੇੜੇ ਇਕ ਘਰ ’ਚੋਂ ਸੋਨੇ ਦੀਆਂ ਦੋ ਮੁੰਦਰੀਆਂ, 580 ਅਮਰੀਕੀ ਡਾਲਰ ਅਤੇ ਇਕ ਮੋਬਾਇਲ ਫੋਨ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਸ ਨੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀ. ਸੀ. ਟੀ. ਵੀ. ਦੀਆਂ ਤਾਰਾਂ ਵੀ ਕੱਟ ਦਿੱਤੀਆਂ ਸਨ।
ਸ਼ਿਕਾਇਤਕਰਤਾ ਵਰਿਆਮ ਸਿੰਘ ਵਾਸੀ ਸੰਤਪੁਰਾ ਗਲੀ ਨੰਬਰ 4 ਦਸਮੇਸ਼ ਕਾਲੋਨੀ ਨੇ ਪੁਲਸ ਨੂੰ ਦੱਸਿਆ ਕਿ ਉਹ ਫੈਮਲੀ ਪੈਨਸ਼ਨ ਲੈਂਦਾ ਹੈ। ਉਸ ਦੇ ਤਿੰਨ ਬੱਚੇ ਹਨ। ਇਕ ਪੁੱਤਰ ਅਤੇ ਧੀ ਵਿਦੇਸ਼ ਵਿੱਚ ਰਹਿੰਦੇ ਹਨ। ਸਭ ਤੋਂ ਛੋਟੀ ਬੇਟੀ ਦਾ ਵਿਆਹ ਮੱਧ ਪ੍ਰਦੇਸ਼ ’ਚ ਹੋਇਆ ਹੈ। 13 ਜੁਲਾਈ ਨੂੰ ਦੁਪਹਿਰ 1:30 ਵਜੇ ਉਹ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਮਾਡਲ ਟਾਊਨ ਗਿਆ ਸੀ। ਸ਼ਾਮ 6 ਵਜੇ ਜਦੋਂ ਉਹ ਘਰ ਪਰਤਿਆ ਤਾਂ ਮੇਨ ਗੇਟ ਖੋਲ੍ਹ ਕੇ ਲਾਬੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਸਟੋਰ ’ਚ ਪਈਆਂ ਲੋਹੇ ਦੀਆਂ ਅਲਮਾਰੀਆਂ ਦੇ ਤਾਲੇ ਟੁੱਟ ਗਏ।