ਬੀ ਐੱਡ ਅਧਿਆਪਕ ਫਰੰਟ ਵੱਲੋਂ ਸੀਨੀਅਰਤਾ ਵਿੱਚ ਤਰੁੱਟੀਆਂ ਸਬੰਧੀ ਡੀ ਪੀ ਆਈ ਸੈਕੰਡਰੀ ਨੂੰ ਭੇਜਿਆ ਮੰਗ ਪੱਤਰ
ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਬੀ ਐੱਡ ਅਧਿਆਪਕ ਫਰੰਟ ਹੁਸ਼ਿਆਰਪੁਰ ਨੇ ਸਿਖਿੱਆ ਵਿਭਾਗ ਵੱਲੋਂ ਜੋ 2024 ਵਿੱਚ ਮਾਸਟਰ ਕੇਡਰ ਦੀ ਸੀਨੀਅਰਤਾ ਸੂਚੀ ਜਾਰੀ ਕੀਤੀ ਹੈ ਉਸ ਵਿੱਚ ਜੋ ਤਰੁੱਟੀਆਂ ਹਨ ਨੂੰ ਮੁੱਖ ਰੱਖ ਕੇ ਮੰਗ ਪੱਤਰ ਡੀਪੀ ਆਈ ਸੈਕੰਡਰੀ ਨੂੰ ਜਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਰਾਹੀਂ ਭੇਜਿਆ ਗਿਆ। ਇਸ ਸਮੇ ਬੀ ਐੱਡ ਅਧਿਆਪਕ ਫਰੰਟ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਮਾਹਲਪੁਰ, ਮੀਤ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਜੋ ਸੀਨੀਅਰਤਾ ਸੂਚੀ ਵਿਭਾਗ ਨੇ 2024 ਵਿੱਚ ਜਾਰੀ ਕੀਤੀ ਹੈ ਉਸ ਵਿੱਚ ਬਹੁਤ ਤਰੁੱਟੀਆਂ ਹਨ ।ਜਿਸ ਵਿੱਚ ਜੋ ਅਧਿਆਪਕ 1/4/2011 ਨੁੰ ਰੈਗੂਲਰ ਹੋਏ ਹਨ ਉਹਨਾਂ ਦੀ ਡੇਟ ਆਫ ਜੁਆਇਨ 27/ 10/ 2011 ਕਰ ਦਿੱਤੀ ਗਈ ਹੈ। ਪਰ ਇਸ ਦੇ ਇਸ ਤੋਂ ਪਹਿਲਾਂ ਜੋ 2019 ਵਿੱਚ ਅਧਿਆਪਕਾਂ ਦੀ ਸੀਨੀਅਰਤਾ ਸੂਚੀ ਵਿਭਾਗ ਨੇ ਜਾਰੀ ਕੀਤੀ ਸੀ ਉਸ ਵਿੱਚ ਇਹ ਡੇਟ ਆਫ ਜੁਆਇਨੰਗ 1/4/2011 ਹੀ ਸੀ। ਪਰ ਹੁਣ ਹੋਰ ਕਰ ਦਿੱਤੀ ਗਈ ਹੈ। ਜਿਸ ਨਾਲ ਲੈਕਚਰਾਰ ਦੀ ਪ੍ਰਮੋਸ਼ਨ ਵਿੱਚ ਉਹਨਾਂ ਦੀ ਸੀਨੀਅਰਤਾ ਬਹੁਤ ਪਿੱਛੇ ਚਲੀ ਗਈ ਹੈ। ਅਤੇ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ, ਇਸ ਕਾਰਨ ਉਹਨਾਂ ਨੇ ਵਿਭਾਗ ਨੂੰ ਕਿਹਾ ਕਿ ਇਹ ਸੀਨੀਅਰਤਾ ਸੂਚੀ ਸੋਧ ਕੇ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ। ਇਸ ਮੌਕੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਾਸਟਰ ਕੇਡਰ ਤੋਂ ਹਰ ਵਿਸ਼ੇ ਵਿੱਚ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਇਹ ਸੀਨੀਅਰਤਾ ਸੂਚੀ ਸੋਧ ਕੇ ਜਲਦੀ ਤੋਂ ਜਲਦੀ ਕੀਤੀਆਂ ਜਾਣ ਦੀ ਮੰਗ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹੁਸ਼ਿਆਰ ਪੁਰ ਸ਼੍ਰੀਮਤੀ ਗੁਰਿੰਦਰਜੀਤ ਕੌਰ ਨੇ ਬੀ ਐੱਡ ਫਰੰਟ ਦੇ ਅਧਿਆਪਕਾਂ ਨੂੰ ਇਹ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਇਹ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਸਬੰਧੀ ਡੀ ਪੀ ਆਈ ਸੈਕੰਡਰੀ ਨਾਲ ਗੱਲਬਾਤ ਕਰਨਗੇ ਅਤੇ ਇਹ ਮੰਗ ਪੱਤਰ ਉਹਨਾਂ ਨੂੰ ਜਲਦ ਤੋਂ ਜਲਦ ਭੇਜਣਗੇ। ਇਸ ਮੌਕੇ ਪਰਮਜੀਤ ਸਿੰਘ, ਇੰਦਰਜੀਤ ਸਿੰਘ ,ਸਤਪਾਲ ਸਿੰਘ ,ਮਾਸਟਰ ਪਰਮਿੰਦਰ ਸਿੰਘ ,ਮਨਜਿੰਦਰ ਸਿੰਘ, ਅਮਰਜੀਤ ਸਿੰਘ, ਰਾਮਧਨ, ਮਾਸਟਰ ਹਰਬਲਾਸ ,ਮਨਜੀਤ ਸਿੰਘ ਰਾਜਕੁਮਾਰ, ਮਾਸਟਰ ਜੀਵਨ, ਰੋਹਿਤ ਠਾਕੁਰ, ਲੈਕਚਰਾਰ ਡਿੰਪਲ ਰਾਜਾ,ਲੈਕਚਰਾਰ ਸੁਖਦੇਵ ਸਿੰਘ ,ਮਾਸਟਰ ਗੁਲਸ਼ਨ, ਮਾਸਟਰ ਕੇਡਰ ਤੋਂ ਹਰਭਜਨ ਸਿੰਘ , ਮਾਸਟਰ ਕੇਡਰ ਤੋਂ ਸੁਖਦੇਵ ਕਾਜਲ, ਮਾਸਟਰ ਪੰਕਜ ,ਅਭਿਸ਼ੇਕ, ਰਵਿੰਦਰ ਰਵੀ, ਜਤਿੰਦਰ ਅਤੇ ਨਵਦੀਪ ਸਿੰਘ ਆਦਿ ਵੀ ਹਾਜ਼ਰ ਸਨ।