ਸ਼ਿਵ ਸੈਨਾ ਆਗੂ ਗੋਰਾ ਥਾਪਰ ‘ਤੇ ਹਮਲੇ ਲਈ NIA ਜਾਂਚ ਦੀ ਮੰਗ, ਰਾਜਪਾਲ ਨੂੰ ਮਿਲਿਆ ਪਰਿਵਾਰ
ਲੁਧਿਆਣਾ (TTT)- ਸ਼ਿਵ ਸੈਨਾ ਨੇਤਾ ਗੋਰਾ ਥਾਪਰ ਦਾ ਪਰਿਵਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ ਮੰਗ ਕੀਤੀ ਕਿ ਗੋਰਾ ਥਾਪਰ ’ਤੇ ਹੋਏ ਹਮਲੇ ਦੀ NIA ਜਾਂਚ ਹੋਣੀ ਚਾਹੀਦੀ ਹੈ। ਗੋਰਾ ਥਾਪਰ ਦੀ ਪਤਨੀ ਰੀਟਾ ਥਾਪਰ ਨੇ ਪੰਜਾਬ ਦੇ ਰਾਜਪਾਲ ਨੂੰ ਹਮਲੇ ਦੀ ਸਾਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਕੀਤੀ ਗਈ ਜਾਂਚ ’ਚ ਹਾਲੇ ਵੀ ਕਮੀ ਹੈ। ਇਸ ਲਈ ਇਸ ਮਾਮਲੇ ’ਚ NIA ਦੀ ਜਾਂਚ ਹੋਣੀ ਚਾਹੀਦੀ ਹੈ।