News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼

ਤਰਨਤਾਰਨ (TTT) : ਸੱਜ-ਵਿਆਹੀ ਲਾਲ ਚੂੜੇ ਵਾਲੀ ਨੂੰਹ ਵੱਲੋਂ ਆਪਣੇ ਸਹੁਰੇ ਘਰੋਂ ਕਾਰ, ਢਾਈ ਲੱਖ ਰੁਪਏ ਦੀ ਨਕਦੀ, ਇਕ ਜੋੜੀ ਸੋਨੇ ਦੇ ਟੌਪਸ, ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ ਇਕ ਮੋਬਾਈਲ ਫੋਨ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਸੱਸ ਦੇ ਬਿਆਨਾਂ ਹੇਠ ਨੂੰਹ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਮੀਤ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਭਿੱਖੀਵਿੰਡ ਰੋਡ ਅੱਡਾ ਝਬਾਲ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਛੋਟੇ ਲੜਕੇ ਰਮਨਦੀਪ ਸਿੰਘ ਦਾ ਵਿਆਹ ਬੀਤੀ 23 ਜੂਨ ਨੂੰ ਕਰਮਜੀਤ ਕੌਰ ਪੁੱਤਰੀ ਸਰਵਣ ਸਿੰਘ ਵਾਸੀ ਦਬੁਰਜੀ ਅੰਮ੍ਰਿਤਸਰ ਨਾਲ ਹੋਇਆ ਸੀ, ਜਿਸ ਤੋਂ 2-3 ਦਿਨ ਬਾਅਦ ਹੀ ਨੂੰਹ ਕਰਮਜੀਤ ਕੌਰ ਆਪਣੇ ਪਤੀ ਰਮਨਦੀਪ ਸਿੰਘ ਨਾਲ ਦੁਰ-ਵਿਹਾਰ ਕਰਨ ਲੱਗ ਪਈ।