News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਗਲਤ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ

ਗਲਤ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ

ਬੰਗਾ (TTT)- ਸਥਾਨਕ ਨਿਵਾਸੀ ਇਕ ਨੌਜਵਾਨ ਵੱਲੋਂ ਗਲਤ ਦਵਾਈ ਖਾਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਬੱਚਾ ਰਾਮ ਪੁੱਤਰ ਬਜਰੰਗ ਬਲੀ ਨਿਵਾਸੀ ਐੱਮ. ਸੀ. ਕਾਲੋਨੀ ਸੋਤਰਾਂ ਰੋਡ ਬੰਗਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦਾ ਪੁੱਤਰ ਪਿੰਟੂ ਮਿਸ਼ਰਾ ਜੋ ਸਭ ਤੋਂ ਛੋਟਾ ਹੈ , ਸ਼ਹਿਰ ਵਿਚ ਇਕ ਨਿੱਜੀ ਦੁਕਾਨ ’ਤੇ ਕੰਮ ਕਰਦਾ ਸੀ। ਉਸ ਦਾ ਪੁੱਤਰ ਬੀਤੀ ਸ਼ਾਮ 8 ਵਜੇ ਦੇ ਕਰੀਬ ਬੰਗਾ ਤੋਂ ਫਗਵਾੜਾ ਕਿਸੇ ਨਿੱਜੀ ਕੰਮ ਲਈ ਗਿਆ ਹੋਇਆ ਸੀ, ਜਿਸ ਦਾ ਪਹਿਲਾ ਤੋਂ ਹੀ ਫੂਡ ਪਾਈਪ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ।

ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਪਿੰਟੂ ਮਿਸ਼ਰਾ ਨੇ ਆਪਣੇ ਭਰਾ ਨੀਰਜ ਮਿਸ਼ਰਾ ਨੂੰ ਫੋਨ ’ਤੇ ਦੱਸਿਆ ਕਿ ਦਵਾਈ ਖਾਣ ਮਗਰੋਂ ਉਸ ਦੀ ਸਿਹਤ ਵਿਗੜ ਰਹੀ ਹੈ। ਲੱਗਦਾ ਹੈ ਕਿ ਉਸ ਨੇ ਕੋਈ ਗਲਤ ਦਵਾਈ ਖਾ ਲਈ ਹੈ ਅਤੇ ਉਹ ਬੰਗਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਹਾਈਟੈੱਕ ਨਾਕੇ ਦੇ ਕੋਲ ਹੈ ਅਤੇ ਉਹ ਉਸ ਨੂੰ ਨਾਲ ਲੈ ਜਾਵੇ।