ਫਾਜ਼ਿਲਕਾ ਦੇ ਖੇਤਾਂ ‘ਚ ਕੰਮ ਕਰਦੇ ਸਮੇਂ ਕੁਹਾੜੀ ਨਾਲ ਕੀਤਾ ਹਮਲਾ
ਹੁਸ਼ਿਆਰਪੁਰ, ( GBC UPDATE ):- ਫਾਜ਼ਿਲਕਾ ਦੇ ਪਿੰਡ ਹੌਜ਼ ਖਾਸ ‘ਚ ਖੇਤਾਂ ‘ਚ ਕੰਮ ਕਰ ਰਹੀ ਪਤਨੀ ਦਾ ਪਤੀ ਨੇ ਕੁਹਾੜੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ। ਦੋਸ਼ੀ ਪਤੀ ਨੇ ਪਹਿਲਾਂ ਵੀ ਕਈ ਵਾਰ ਉਸ ਦੇ ਚਰਿੱਤਰ ‘ਤੇ ਸ਼ੱਕ ਹੋਣ ਕਾਰਨ ਕੁੱਟਮਾਰ ਕੀਤੀ ਸੀ ਅਤੇ ਅੱਜ ਉਸ ਨੇ ਖੇਤਾਂ ‘ਚ ਕੰਮ ਕਰ ਰਹੀ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਪਾਲੋਬਾਈ ਦੇ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਦੋ ਭਰਾ ਅਤੇ ਇਕ ਭੈਣ ਹਨ, ਜਿਸ ਦਾ ਪਿਤਾ ਸੁਖਦੇਵ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦੀ ਮਾਂ ਪਾਲੋਬਾਈ ਦੀ ਕਈ ਵਾਰ ਕੁੱਟਮਾਰ ਕਰਦਾ ਰਹਿੰਦਾ ਸੀ। ਘਰ ਵਿਚ ਕਈ ਵਾਰ ਝਗੜਾ ਵੀ ਹੋਇਆ ਹੈ।
ਅੱਜ ਸਵੇਰੇ ਉਸ ਦੀ ਮਾਂ ਖੇਤ ਵਿਚ ਝੋਨਾ ਲਗਾ ਰਹੀ ਸੀ, ਇਸੇ ਦੌਰਾਨ ਉਸ ਦੇ ਸ਼ਰਾਬੀ ਪਿਤਾ ਸੁਖਦੇਵ ਸਿੰਘ ਨੇ ਆ ਕੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪੁੱਤਰ ਨੇ ਆਪਣੇ ਪਿਤਾ ਦੇ ਖਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ