ਹੁਸ਼ਿਆਰਪੁਰ, ਨਗਰ ਨਿਗਮ ਵਿਭਾਗ ਵਿਖੇ ਆਊਟ ਸੋਰਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਸ਼ਾਖ਼ਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀ ਦੀਆਂ ਪੋਸਟਾਂ ਦੀ ਰਚਨਾ ਕਰਨ ਸਬੰਧੀ ਇੱਕ
(TTT) ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਸੁਰਿੰਦਰ ਸ਼ਿੰਦਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਡਰਾਈਵਰ, ਡਾਟਾ ਐਂਟਰੀ ਆਪਰੇਟ, ਸੇਵਾਦਾਰ, ਮਾਲੀ, ਵਾਟਰ ਸਪਲਾਈ ਮੈਨਟੇਨੈਂਸ, ਸਟਰੀਟ ਲਾਈਟ ਸ਼ਾਖਾ ਅਤੇ ਟਿਊਬਲ ਆਪਰੇਟਰ ਆਦੀ ਆਊਟਸੋਰਸ ਪ੍ਰਣਾਲੀ ਰਾਹੀਂ ਤਕਰੀਬਨ 15 ਤੋਂ 20 ਸਾਲ ਤੋਂ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਵਰਕਰਾਂ ਨੂੰ ਜੋ ਤਨਖਾਹ ਦਿੱਤੀ ਜਾਂਦੀ ਹੈ ਉਹਨਾਂ ਨਾਲ ਉਹਨਾਂ ਦਾ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਹੈ ਜਿਸ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਹੈ ਕਿ ਇਹਨਾਂ ਪ੍ਰਵਾਣਿਤ ਪੋਸਟਾਂ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਜੋ ਸਰਕਾਰ ਦੀ ਪੋਲਸੀ ਅਨੁਸਾਰ ਉਹਨਾਂ ਨੂੰ ਰੈਗੂਲਰ ਕੀਤਾ ਜਾ ਸਕੇ ਇਸ ਮੌਕੇ ਉਹਨਾਂ ਵੱਲੋਂ ਲਿਖਤੀ ਬੇਨਤੀ ਕੀਤੀ ਗਈ ਹੈ ਕਿ ਹਾਊਸ ਦੀ ਮੀਟਿੰਗ ਵਿੱਚ ਮਤਾ ਪਾਉਣ ਦੀ ਕਿਰਪਾਲਤਾ ਵੀ ਕੀਤੀ ਜਾਵੇ।