ਪਿੰਡ ਬੋਹਣ ‘ਚ ਬਜ਼ੁਰਗਾਂ ਲਈ ਲਗਾਇਆ ਮੁਫ਼ਤ ਮੈਡੀਕਲ ਕੈਂਪ
-190 ਮਰੀਜਾਂ ਦਾ ਚੈਕਅੱਪ ਕਰਕੇ ਦਿੱਤੀਆਂ ਮੁਫ਼ਤ ਦਵਾਈਆਂ
ਹੁਸ਼ਿਆਰਪੁਰ, 18 ਜੁਲਾਈ : ( GBC UPDATE ) ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਵੀ ਕੁਮਾਰ ਡੁਮਰਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਡਾ. ਪ੍ਰਦੀਪ ਸਿੰਘ ਦੀ ਅਗਵਾਈ ਹੇਠ ਏ.ਐਚ.ਡਬਲਿਊ.ਸੀ ਬੋਹਣ ਵਿਖੇ ਬਜ਼ੁਰਗਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਕੁੱਲ 190 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਡਾ. ਮੁਕੇਸ਼ ਧੀਮਾਨ, ਡਾ. ਅਮਰਪ੍ਰੀਤ ਕੌਰ, ਅਮਨਜੋਤ ਕੌਰ, ਤੁਲਿਕਾ ਸ਼ਰਮਾ, ਹਰਕੀਰਤ ਕੌਰ, ਹਰਪ੍ਰੀਤ ਸਿੰਘ, ਕਸ਼ਮੀਰ ਕੌਰ, ਸੁਰਿੰਦਰ ਕੌਰ ਨੇ ਸੇਵਾਵਾਂ ਨਿਭਾਈਆਂ।
ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਪ੍ਰਦੀਪ ਸਿੰਘ ਨੇ ਲੋਕਾਂ ਨੂੰ ਯੋਗਾ ਦੇ ਲਾਭਾ ਬਾਰੇ ਦੱਸਿਆ ਅਤੇ ਆਯੁਰਵੇਦ ਬਾਰੇ ਜਾਗਰੂਕ ਕੀਤਾ।ਕੈਂਪ ਵਿਚ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਅਤੇ ਸ਼ੂਗਰ ਟੈਸਟ ਕੀਤੇ ਗਏ। ਇਸ ਕੈਂਪ ਵਿਚ ਜੋੜਾਂ ਦੇ ਦਰਦ, ਖਾਂਸੀ, ਪੇਟ ਦਰਦ ਦੇ ਮਰੀਜ਼ ਆਏ। ਇਸ ਕੈਂਪ ਵਿਚ ਪਿੰਡ ਬੋਹਣ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ ਗਿਆ। ਕੈਂਪ ਵਿਚ ਡਾ. ਸੁਰਿੰਦਰ ਪਾਲ ਕੌਰ, ਸੀਨੀਅਰ ਫਿਜੀਸ਼ਨ ਦਲਜੀਤ ਕੌਰ, ਸੁਪਰਡੰਟ ਮਨੂੰ ਬਾਂਸਲ, ਉਪਵੈਦ ਅਤੇ ਸਟਾਫ ਮੈਂਬਰ ਮੌਜੂਦ ਰਹੇ। ਆਖੀਰ ਵਿਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਪ੍ਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।