ਦੁਕਾਨਾਂ ਚੋਂ ਮਿਲ ਰਹੇ ਪਲਾਸਟਿਕ ਦੇ ਲਿਫਾਫੇ, ਨਗਰ ਨਿਗਮ ਕਰ ਰਿਹਾ ਵੱਡੇ ਚਲਾਨ
ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਪੰਜਾਬ ਸਰਕਾਰ ਵਲੋਂ ਬੈਨ ਕੀਤੇ ਗਏ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਲਗਾਤਾਰ ਹੋ ਰਹੀ ਵਿਕਰੀ ਦੇ ਸੰਬੰਧ ਵਿੱਚ ਨਗਰ ਨਿਗਮ ਵਿਭਾਗ ਦੇ ਕਮਿਸ਼ਨਰ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਵਿਭਾਗ ਦੇ ਕ੍ਰਮਚਾਰੀਆਂ ਵਲੋਂ ਹੁਸ਼ਿਆਰਪੁਰ ਦੇ ਪਰਭਾਤ ਚੌਂਕ ਅਤੇ ਟਾਂਡਾ ਰੋਡ ਤੇ ਸਥਿਤ ਬੌਬੀ ਫਰੂਟ ਬੱਸ ਸਟੈਂਡ, ਚੋਪੜਾ ਕਰਿਆਨਾ ਸਟੋਰ, ਗਗਨ ਸਟੋਰ ਜਲੰਧਰ ਰੋਡ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿੱਥੇ ਭਾਰੀ ਮਾਤਰਾ ਵਿੱਚ ਪਲਾਸਟਿਕ ਦੇ ਲਿਫਾਫੇ ਮੌਜੂਦ ਪਾਏ ਗਏ।ਜਿਸ ਤੋਂ ਬਾਅਦ ਸੁਪਰੀਡੈਂਟ ਸੁਆਮੀ ਸਿੰਘ ਵਲੋਂ ਇਹਨਾਂ ਦੁਕਾਨਾਂ ਤੇ ਕਾਰਵਾਈ ਕਰਦਿਆਂ ਕਰੀਬ ਪੰਜਾਹ ਹਜ਼ਾਰ ਦੇ ਚਲਾਨ ਕਟੇ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਪਲਾਸਟਿਕ ਦੇ ਲਿਫਾਫੇ ਨਾ ਰੱਖਣ ਦੀ ਅਪੀਲ ਵੀ ਕੀਤੀ ਗਈ।
ਇਸ ਮੌਕੇ ਉਹਨਾਂ ਨਾਲ ਇੰਸਪੈਕਟਰ ਅਮਿਤ ਮਰਵਾਹਾ, ਇੰਸਪੈਕਟਰ ਰੇਖਾ ਰਾਣੀ, ਅਨਿਲ ਕੁਮਾਰ, ਹਰਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।