News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਡੂਮਣਾ ਮਖਿਆਲ ਲੜ੍ਹਨ ਨਾਲ 5 ਸਾਲਾਂ ਬੱਚੀ ਦੀ ਮੌਤ

ਡੂਮਣਾ ਮਖਿਆਲ ਲੜ੍ਹਨ ਨਾਲ 5 ਸਾਲਾਂ ਬੱਚੀ ਦੀ ਮੌਤ

(TTT)ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਤੋਂ ਹੈ, ਜਿੱਥੇ ਕਿ ਪਿੰਡ ਚ ਹੀ ਬਣੇ ਇਕ ਸਰਕਾਰੀ ਸਕੂਲ ਵਿਚ ਬੀਤੇ ਕੱਲ੍ਹ 5 ਸਾਲ ਦੀ ਬੱਚੀ ਦੇ ਡੂਮਣਾ ਲੜ ਜਾਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਬੱਚੀ ਦੀ ਪਹਿਚਾਣ ਨੋਹਾ ਪੁੱਤਰੀ ਸੋਨੂੰ ਵਜੋਂ ਹੋਈ ਹੈ, ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਚ ਪੜ੍ਹਨ ਲਈ ਜਾਂਦੀ ਸੀ। ਘਟਨਾ ਤੋਂ ਬਾਅਦ ਪਰਿਵਾਰ ਵਲੋਂ ਲੜਕੀ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਪਰੰਤੂ ਅੱਜ ਬੱਚੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।