News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਕੂਲਰਾਂ ਨੂੰ ਡੱਸਟ ਬੀਨ ਬਣਾ ਕੇ ਲਾਰਵਾ ਦੇ ਨਾਲ ਸ਼ਰਾਬ ਦੀਆ ਬੋਤਲਾ ਗਿਲਾਸ ਵਿੱਚ ਹੀ ਪਾਏ ਗਏ ਹਮ ਨਹੀ ਸੁਧਰੇਗੇ

ਕੂਲਰਾਂ ਨੂੰ ਡੱਸਟ ਬੀਨ ਬਣਾ ਕੇ ਲਾਰਵਾ ਦੇ ਨਾਲ ਸ਼ਰਾਬ ਦੀਆ ਬੋਤਲਾ ਗਿਲਾਸ ਵਿੱਚ ਹੀ ਪਾਏ ਗਏ ਹਮ ਨਹੀ ਸੁਧਰੇਗੇ

ਹੁਸ਼ਿਆਰਪੁਰ 5 ਜੁਲਾਈ (TTT) ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਡੀਮਾਣਾ ਵੱਲੋ ਅੱਜ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਹੁਸ਼ਿਆਰਪੁਰ ਵਿੱਚ ਡੇਗੂ ਦੀ ਰੋਕਥਾਮ ਲਈ ਡੇਗੂ ਟਾਸਕ ਫੋਰਸ ਨੂੰ ਰਵਾਨਾ ਕੀਤਾ ਇਸ ਮੋਕੇ ਡਾ ਬਲਵਿਦੰਰ ਡੀਮਾਣਾ ਨੇ ਦੱਸਿਆ ਕਿ ਸ਼ਹਿਰ ਵਿਚ ਡੇਗੂ ਦੇ ਮੌਸਮ ਨੂੰ ਦੇਖਦੇ ਹੋਏ ਵੰਲੀਟਰ ਰੱਖੇ ਗਏ ਹਨ ਜੋ ਕਿ ਸ਼ਹਿਰ ਹੁਸ਼ਿਆਰਪੁਰ ਨੂੰ 10 ਹਿੱਸਿਆ ਵਿੱਚ ਵੰਡ ਕੀਤੀ ਗਈ ਤੇ ਵੰਲੀਟੀਅਰ ਘਰ ਘਰ ਜਾ ਕਿ ਲੋਕਾਂ ਨੂੰ ਡੇਗੂ ਲਾਰਵੇ ਪ੍ਰਤੀ ਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦੇਣਗੇ ਤੇ ਡੇਗੂ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਟੀਮਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਰੋਜਾਨਾ ਰਿਪੋਟ ਕੀਤੀ ਜਾਵੇ ਅਤੇ ਮੱਛਰ ਪੈਦਾ ਹੋਣ ਵਾਲੇ ਸੋਮਿਆ ਨੂੰ

ਪਹਿਚਾਣ ਕਰਕੇ ਨਸ਼ਟ ਕੀਤਾ ਜਾਵੇ । ਉਹਨਾਂ ਸਿਹਤ ਵਿਭਾਗ ਵੱਲੋ ਚਲੀ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਡਰਾਈ ਡੇ , ਫਰੀ ਡੇ ਨੂੰ ਪੂਰਨ ਤੋਰ ਤੇ ਲਾਗੂ ਕਰਨ ਦੀ ਹਦਾਇਤ ਕੀਤੀ । ਇਸ ਤੋ ਇਲਾਵਾਂ ਸ਼ਹਿਰ ਵਿੱਚ ਗੱਡੀਆ ਕਾਰਾ ਦੀ ਵਰਕਸ਼ਾਪਾ , ਕਵਾੜੀਆ ਦੀਆ ਦੁਕਾਨਾ ਢਾਬਿਆ , ਹੋਟਲਾ ਤੇ ਘਰਾਂ ਦੀਆ ਛੱਤਾ , ਗਮਲਿਆ ਤੇ ਦੁਕਾਨਾ ਵਿੱਚ ਚੱਲ ਰਹੇ ਕਲੂਰਾਂ ਦੀਆ ਟੀਮ ਵੱਲੋ ਸਖਤ ਨਿਰੀਖਣ ਕੀਤਾ ਜਾਵੇ ਅਤੇ ਜਿਥੇ ਡੇਗੂ ਫਲਾਉਣ ਵਾਲਾ ਲਾਰਵਾ ਮਿਲਦਾ ਹੈ ਮੋਕੇ ਤੇ ਨਸ਼ਟ ਕਰਵਾ ਦਿੱਤਾ

ਜਾਵੇ । ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆ ਟੀਮਾਂ ਨੂੰ ਘਰ ਦੀ ਵਿਜਟ ਦੋਰਾਨ ਪੂਰਾ ਸਹਿਯੋਗ ਦੇਣ ਤਾ ਜੋ ਜੇਗੂ ਮੁੱਕਤ ਵਾਤਾਵਰਣ ਦੀ ਸਿਰਜਨਾ ਕੀਤੀ ਜਾ ਸਕੇ ਤੇ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਨਹਿਰੀ ਵਿਭਾਗ ਦੇ ਦਫਤਰ ਵਿਚ ਡੇਗੂ ਲਾਰਵਾ ਲਈ ਜਾਂਚ ਕੀਤੀ ਗਈ ਤੇ ਨਹਿਰੀ ਕਲੋਨੀ ਦੇ ਦਫਤਰ ਵਿੱਲ ਲੱਗੇ ਵੱਡੀ ਪੱਧਰ ਤੇ ਕੂਲਰਾਂ ਵਿੱਚ ਇਹਨਾ ਜਿਆਦਾ ਲਾਰਵਾ ਪਾਇਆ ਗਿਆ ਜੋ ਪੂਰੇ ਸ਼ਹਿਰ ਨੂੰ ਡੇਗੂ ਦੀ ਲਪੇਟ ਵਿੱਚ ਲੈ ਸਕਦਾ ਸੀ ਇਸ ਤੇ ਤੁੰਰਤ ਕਾਰਵਾਈ ਕਰਦੇ ਹੋਏ ਜਿਲਾ ਐਪੀਡੀਮੋਲੋਜਿਸਟ ਡਾ ਜਗਦੀਪ ਵੱਲੋ ਤਰੰਤ ਕਾਰਵਈ ਕਰਦੇ ਹੋਏ ਇਸ ਸਾਰੇ ਕਲੂਰਾ ਅਤੇ ਬਰਤਾਨਾ ਵਿੱਚ ਵਿੱਚ ਪਏ ਲਾਰਵੇ ਨੂੰ ਨਸ਼ਟ ਕਰਵਾ ਦਿੱਤਾ । ਇਥੇ ਬੱਸ ਨਹੀ ਕੁਝ ਕੂਲਰਾਂ ਵਿੱਚ ਤਾ ਸ਼ਰਾਬ ਦੀਆ ਪਾਣੀ ਦੀ ਨਾਲ ਨਾਲ ਸ਼ਰਾਬ ਦੀਆ ਬੋਤਲਾ ਅਤੇ ਖਾਲੀ ਪਲਾਸਟਿਕ ਦੇ ਖਿਲਾਸ ਵੀ ਪਾਏ ਗਏ ।

ਸਿਵਲ ਸਰਜਨ ਵੱਲੋ ਟੀਮਾਂ ਤੋਰਨ ਤੋ ਬਆਦ ਤਰੁੰਤ ਕਰਾਵਈ ਕਰਦਿਆ ਜਿਲਾ ਐਪੀਡੀਮੋਲੋਜਿਸਟ ਡਾ ਜਗਦੀਪ ਵੱਲੋ ਨਹਿਰੀ ਵਿਭਾਗ ਦੇ ਦਫਤਰ ਦੀ ਜਾਂਚ ਕੀਤੀ ਗਈ ਤੈ ਹੈਰਾਨ ਰਹਿ ਗਏ ਕਿ ਸਰਕਾਰੀ ਦਫਤਰ ਵਿੱਚ ਪੜੇ ਲਿਖੇ ਲੋਕ ਕੰਮ ਕਰਦੇ ਹਨ ਤੇ ਇਹਨਾ ਨੂੰ ਡੇਗੂ ਪ੍ਰਤੀ ਕੀ ਜਾਣਕਾਰੀ ਨਹੀ ਸੀ ਤੇ 30 ਤ 35 ਕੂਲਰਾਂ ਚੈਕ ਕੀਤੇ ਗਏ ਸਾਰਿਆ ਵਿੱਚ ਹੀ ਵੱਡੀ ਪੱਧਰ ਤੇ ਲਾਰਵਾ ਪਾਇਆ ਗਿਆ ਤੇ ਸਾਰੇ ਲਾਰਵੇ ਨੂੰ ਮੋਕੇ ਤੇ ਨਸ਼ਟ ਕਰਵਾਇਆ ਗਿਆ । ਇਸ ਮੋਕੇ ਏ ਐਮ ਉ ਰਾਜ ਦਵਿੰਦਰ ਸਿੰਘ , ਇਨਸਪੈਕਟਰ ਜਸਵਿੰਦਰ ਸਿੰਘ , ਸੁਰਿੰਦਰ ਕਲਸੀ , ਨਰੇਸ਼ ਕੁਮਾਰ , ਮਨਜਿੰਦਰ ਸਿੰਘ ਇਨਸੈਟਕ ਕੁਲੈਕਟਰ ਤੇ ਗੁਰਵਿੰਦਰ ਸ਼ਾਨੇ ਹਾਜਰ ਸਨ ।