ਚੈਂਪੀਅਨਜ਼ ਦਾ ਨਿੱਘਾ ਸਵਾਗਤ, ਇੱਕ ਝਲਕ ਲਈ ਉਮੜੀ ਭੀੜ, ਦੇਖੋ ਏਅਰਪੋਰਟ ਤੋਂ ਹੋਟਲ ਤੱਕ ਦਾ ਟੀਮ ਇੰਡੀਆ ਦਾ Welcome
(TTT)ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਖਿਰਕਾਰ ਭਾਰਤੀ ਟੀਮ ਭਾਰਤ ਪਹੁੰਚ ਗਈ ਹੈ।ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵਿਸ਼ਵ ਵਿਜੇਤਾ ਟੀਮ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਰੋਹਿਤ ਸ਼ਰਮਾ ਦੀ ਫੌਜ ਅਤੇ ਮੀਡੀਆ ਵਾਲੇ ਘਰ ਵਾਪਸ ਆ ਸਕਣ।ਏਅਰ ਇੰਡੀਆ ਦੀ ਫਲਾਈਟ AIC24WC (ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ) ਅੱਜ ਸਵੇਰੇ ਭਾਰਤ ਪਹੁੰਚ ਗਈ।ਫੈਨਜ਼ ਵੱਲੋਂ ਵੀ ਭਾਰਤੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਲਈ ਫੈਨਜ਼ ਰਾਤ ਦੇ ਤਿੰਨ ਵਜੇ ਤੋਂ ਹੀ ਏਅਰਪੋਰਟ ’ਤੇ ਮੌਜੂਦ ਸੀ। ਦਿੱਲੀ ਏਅਰਪੋਰਟ ਤੋਂ ਟੀਮ ਇੰਡੀਆ ਦੀ ਟੀਮ ਹੋਟਲ ਵਿਖੇ ਪਹੁੰਚੀ। ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।