ਹੁਣ 1765 ਅਸਾਮੀਆਂ ਲਈ ਹੋਵੇਗੀ ਜੂਨੀਅਰ ਇੰਜੀਨੀਅਰ ਪ੍ਰੀਖਿਆ ਤੋਂ ਉਮੀਦਵਾਰਾਂ ਦੀ ਚੋਣ, ਕਮਿਸ਼ਨ ਨੇ ਵਧਾਈਆਂ ਅਸਾਮੀਆਂ
(TTT)SSC ਜੂਨੀਅਰ ਇੰਜੀਨੀਅਰ ਪ੍ਰੀਖਿਆ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਵੱਖ-ਵੱਖ ਕੇਂਦਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਜੂਨੀਅਰ ਇੰਜੀਨੀਅਰ (ਸਿਵਲ, ਇਲੈਕਟ੍ਰੀਕਲ ਅਤੇ ਮਕੈਨੀਕਲ) ਦੀਆਂ ਅਸਾਮੀਆਂ ‘ਤੇ ਭਰਤੀ ਲਈ ਕਰਵਾਈ ਜਾ ਰਹੀ ਜੂਨੀਅਰ ਇੰਜੀਨੀਅਰ ਪ੍ਰੀਖਿਆ (SSC JE ਪ੍ਰੀਖਿਆ 2024) ਰਾਹੀਂ ਭਰੀਆਂ ਜਾਣ ਵਾਲੀਆਂ ਕੁੱਲ ਅਸਾਮੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਕਮਿਸ਼ਨ ਵੱਲੋਂ ਮੰਗਲਵਾਰ 2 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਇਸ ਪ੍ਰੀਖਿਆ ਰਾਹੀਂ 1765 ਅਸਾਮੀਆਂ ਭਰੀਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੀਖਿਆ ਲਈ ਪਹਿਲਾਂ 966 ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ।