News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਆਰ. ਸੇਟੀ ਵਿਖੇ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਮੁਫ਼ਤ ਕੋਰਸ 6 ਜੁਲਾਈ ਤੋਂ

ਆਰ. ਸੇਟੀ ਵਿਖੇ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਮੁਫ਼ਤ ਕੋਰਸ 6 ਜੁਲਾਈ ਤੋਂ

ਹੁਸ਼ਿਆਰਪੁਰ, 2 ਜੁਲਾਈ :(TTT) ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਖੇ ਸਥਿਤ ਪੀ.ਐਨ.ਬੀ. ਆਰ. ਸੇਟੀ (ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ) ਵੱਲੋਂ 6 ਜੁਲਾਈ 2024 ਤੋਂ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਇਕ ਮਹੀਨੇ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ 18 ਤੋਂ 45 ਸਾਲ ਤੱਕ ਦੇ ਚਾਹਵਾਨ ਉਮੀਦਵਾਰ ਆਧਾਰ ਕਾਰਡ ਦੀ ਕਾਪੀ, 2 ਪਾਸਪੋਰਟ ਸਾਈਜ਼ ਫੋਟੋ, ਵਿਦਿਅਕ ਯੋਗਤਾ ਸਰਟੀਫਿਕੇਟਾਂ ਦੀਆਂ ਕਾਪੀਆਂ, ਬੈਂਕ ਕਾਪੀ ਅਤੇ ਐਸ.ਸੀ/ਬੀ.ਪੀ.ਐਲ. ਸਰਟੀਫਿਕੇਟ (ਜੇਕਰ ਕੋਈ ਹੋਵੇ ਤਾਂ) 6 ਜੁਲਾਈ 2024 ਤੋਂ ਪਹਿਲਾਂ ਇੰਸਟੀਚਿਊਟ ਵਿਖੇ ਆ ਕੇ ਜਾਂ 9463284447 ’ਤੇ ਆਪਣਾ ਨਾਂਅ ਅਤੇ ਕੋਰਸ ਦਾ ਨਾਂਅ ਮੈਸੇਜ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਲਾਸ ਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਬਿਲਕੁਲ ਮੁਫ਼ਤ ਹੈ, ਸਗੋਂ ਇੰਸਟੀਚਿਊਟ ਵਿਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ ਅਤੇ ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 01882-295880 ਜਾਂ 9872759614 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ –
-ਰਜਿੰਦਰ ਕੁਮਾਰ ਭਾਟੀਆ, ਡਾਇਰੈਕਟਰ ਆਰ. ਸੇਟੀ।