ਚੋਰੀ ਦਾ ਮਾਮਲਾ ਦਰਜ ਕਰਨ ਲਈ ਹੈਲਥ ਮਨਿਸਟਰੀ ਤੋਂ ਲਗਵਾਉਣੀ ਪਈ ਅਪ੍ਰੋਚ! 15 ਦਿਨਾਂ ਬਾਅਦ ਹੋਈ FIR
ਲੁਧਿਆਣਾ (TTT): ਮਹਾਨਗਰ ਦੀ ਪੁਲਸ ਕਿੰਨੀ ਮੁਸ਼ਤੈਦ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚੋਰੀ ਦਾ ਇਕ ਕੇਸ ਦਰਜ ਕਰਵਾਉਣ ਲਈ ਪੀੜਤ ਨੂੰ ਹੈਲਥ ਮਨਿਸਟਰੀ ਤੋਂ ਅਪ੍ਰੋਚ ਲਗਵਾਉਣੀ ਪਈ। ਤਾਂ ਕਿਤੇ ਜਾ ਕੇ 15 ਦਿਨ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਹੈ। ਵਾਰਦਾਤ ਥਾਣਾ ਦਰੇਸੀ ਦੇ ਅਧੀਨ ਆਉਂਦੇ ਖੇਤਰ ਪ੍ਰੀਤ ਨਗਰ, ਨਿਊ ਸ਼ਿਵਪੁਰੀ ਸਥਿਤ ਇਕ ਘਰ ਵਿਚ 13-14 ਜੂਨ ਰਾਤ ਦੀ ਹੈ। ਚੋਰ ਨੇ ਘਰ ਦੀ ਅਲਮਾਰੀ ਦਾ ਲੋਕਰ ਤੋੜ ਕੇ ਅੰਦਰ ਪਏ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸੂਚਨਾ ਮਿਲਣ ਮਗਰੋਂ ਥਾਣਾ ਦਰੇਸੀ ਦੀ ਪੁਲਸ ਮੌਕੇ ‘ਤੇ ਭਾਵੇਂ ਪਹੁੰਚ ਗਈ, ਪਰ ਕੇਸ ਦਰਜ ਕਰਨ ਵਿਚ ਟਾਲਮਟੋਲ ਕਰਦੀ ਰਹੀ।