News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਬਜ਼ੁਰਗ ਜੋੜੇ ਨਾਲ ਲੁੱਟ, ਸਕੂਟਰੀ ਪਿੱਛੇ ਬੈਠੀ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਫਰਾਰ ਹੋਏ ਮੁਲਜ਼ਮ

ਬਜ਼ੁਰਗ ਜੋੜੇ ਨਾਲ ਲੁੱਟ, ਸਕੂਟਰੀ ਪਿੱਛੇ ਬੈਠੀ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਫਰਾਰ ਹੋਏ ਮੁਲਜ਼ਮ

(TTT) ਜਲੰਧਰ ਦੇ ਮਾਡਲ ਟਾਊਨ ਨੇੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਲੁੱਟ ਲਿਆ। ਮੁਲਜ਼ਮ ਸਕੂਟਰੀ ਪਿੱਛੇ ਬੈਠੀ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਇਹ ਘਟਨਾ ਥਾਣੇ ਤੋਂ ਮਹਿਜ਼ 20 ਮੀਟਰ ਦੀ ਦੂਰੀ ’ਤੇ ਅਤੇ ਪੁਲਿਸ ਦੀ ਹਾਈਟੈਕ ਚੈਕ ਪੋਸਟ ਤੋਂ 25 ਮੀਟਰ ਦੀ ਦੂਰੀ ’ਤੇ ਵਾਪਰੀ ਹੈ। ਬਜ਼ੁਰਗ ਜੋੜਾ ਆਪਣੀ ਪਤਨੀ ਦੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਮਹਾਜਨ ਹਸਪਤਾਲ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਲੁੱਟ ਲਿਆ ਗਿਆ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ) ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।