News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸੂਰਿਆ ਐਨਕਲੇਵ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ: ਬਿਜਲੀ ਚੋਰੀ ਦੇ 14 ਕੇਸ ਫੜੇ, 7 ਲੱਖ ਜੁਰਮਾਨਾ

ਸੂਰਿਆ ਐਨਕਲੇਵ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ: ਬਿਜਲੀ ਚੋਰੀ ਦੇ 14 ਕੇਸ ਫੜੇ, 7 ਲੱਖ ਜੁਰਮਾਨਾ

ਜਲੰਧਰ(TTT) -ਬਿਜਲੀ ਦੀ ਗਲਤ ਵਰਤੋਂ ਨੂੰ ਰੋਕਣ ਲਈ ਪਾਵਰਕਾਮ ਵੱਲੋਂ ਚਲਾਈ ਜਾ ਰਹੀ ਮੁਹਿੰਮ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸੇ ਲੜੀ ਅਧੀਨ ਐਨਫੋਰਸਮੈਂਟ ਵਿੰਗ ਵੱਲੋਂ ਸਵੇਰੇ ਤੜਕੇ ਨਾਰਥ ਜ਼ੋਨ ਅਧੀਨ ਆਉਂਦੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂਸ਼ਹਿਰ ਸਰਕਲਾਂ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਿਜਲੀ ਚੋਰੀ ਦੇ ਕੁੱਲ੍ਹ 14 ਕੇਸ ਫੜੇ ਗਏ ਅਤੇ ਸਬੰਧਤ ਖ਼ਪਤਕਾਰਾਂ ਨੂੰ 7 ਲੱਖ ਰੁਪਏ ਦੇ ਲਗਭਗ ਜੁਰਮਾਨਾ ਠੋਕਿਆ ਗਿਆ। ਮੌਕੇ ’ਤੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਤੇ ਪਾਵਰਕਾਮ ਅਧੀਨ ਆਉਂਦੇ ਪੁਲਸ ਥਾਣੇ ਨੂੰ ਕੇਸ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸੂਰਿਆ ਐਨਕਲੇਵ ਸਮੇਤ ਦਰਜਨਾਂ ਥਾਵਾਂ ’ਚ ਛਾਪੇਮਾਰੀ ਕਰਵਾਈ ਗਈ