ਜਦ ਕੋਈ ਪੁਲਸ ਮੁਲਾਜ਼ਮ ਨਸ਼ੇ ਦੇ ਨਾਜਾਇਜ਼ ਧੰਦੇ ’ਚ ਸ਼ਾਮਲ ਪਾਇਆ ਗਿਆ ਤਾਂ ਹੋਵੇਗੀ ਸਖ਼ਤ ਕਾਰਵਾਈ : SSP ਦਯਾਮਾ
ਗੁਰਦਾਸਪੁਰ : (TTT)ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਦੇ ਹੁਕਮਾਂ ’ਤੇ ਅੱਜ ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਨਜਾਇਜ਼ ਸ਼ਰਾਬ ਦੇ ਧੰਦੇ ਲਈ ਬਦਨਾਮ ਪਿੰਡ ਪਨਿਆੜ ਵਿਖੇ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਜਿਸ ਦੀ ਅਗਵਾਈ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਕੀਤੀ। ਇਸ ਤਲਾਸ਼ੀ ਮੁਹਿੰਮ ਵਿੱਚ ਡੀ.ਐੱਸ.ਪੀ ਦੀਨਾਨਗਰ, ਥਾਣਾ ਇੰਚਾਰਜ ਦੀਨਾਨਗਰ ਅਤੇ ਕੁਝ ਹੋਰ ਥਾਣਿਆਂ ਦੇ ਇੰਚਾਰਜਾਂ ਅਤੇ ਪੁਲਸ ਮੁਲਾਜ਼ਮਾਂ ਨੇ ਹਿੱਸਾ ਲਿਆ।